ਯਿਰਮਿਯਾਹ 33

“ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜਿਸਨੇ ਧਰਤੀ ਨੂੰ ਬਣਾਇਆ, ਯਾਹਵੇਹ ਜਿਸ ਨੇ ਇਸਨੂੰ ਬਣਾਇਆ ਅਤੇ ਇਸਨੂੰ ਸਥਾਪਿਤ ਕੀਤਾ, ਯਾਹਵੇਹ ਉਸਦਾ ਨਾਮ ਹੈ:

Jeremiah 33:2 (UKJV) Thus says the LORD the maker thereof, the LORD that formed it, to establish it; the LORD is his name;

1ਯਾਹਵੇਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੰਦ ਸੀ:

2“ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜਿਸਨੇ ਧਰਤੀ ਨੂੰ ਬਣਾਇਆ, ਯਾਹਵੇਹ ਜਿਸ ਨੇ ਇਸਨੂੰ ਬਣਾਇਆ ਅਤੇ ਇਸਨੂੰ ਸਥਾਪਿਤ ਕੀਤਾ, ਯਾਹਵੇਹ ਉਸਦਾ ਨਾਮ ਹੈ:

3‘ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ।’

4ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਸ਼ਹਿਰ ਦੇ ਘਰਾਂ ਦੇ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਬਾਰੇ ਜਿਹੜੇ ਘੇਰਾਬੰਦੀ ਦੀਆਂ ਢਲਾਣਾਂ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਇਸ ਤਰ੍ਹਾਂ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.