15ਉਹਨਾਂ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਬੈਠ ਜਾਉ ਅਤੇ ਸਾਨੂੰ ਪੜ੍ਹ ਕੇ ਸੁਣਾ।” ਇਸ ਲਈ ਬਾਰੂਕ ਨੇ ਉਹਨਾਂ ਨੂੰ ਇਹ ਪੜ੍ਹ ਕੇ ਸੁਣਾਇਆ।
16ਜਦੋਂ ਉਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਡਰ ਨਾਲ ਇੱਕ-ਦੂਜੇ ਵੱਲ ਵੇਖਿਆ ਅਤੇ ਬਾਰੂਕ ਨੂੰ ਕਿਹਾ, “ਸਾਨੂੰ ਇਹ ਸਾਰੀਆਂ ਗੱਲਾਂ ਰਾਜੇ ਨੂੰ ਦੱਸਣੀਆਂ ਚਾਹੀਦੀਆਂ ਹਨ।”
17ਤਦ ਉਹਨਾਂ ਨੇ ਬਾਰੂਕ ਨੂੰ ਪੁੱਛਿਆ, “ਸਾਨੂੰ ਦੱਸ, ਤੂੰ ਇਹ ਸਭ ਕੁਝ ਲਿਖਣ ਲਈ ਕਿਵੇਂ ਆਇਆ? ਕੀ ਯਿਰਮਿਯਾਹ ਨੇ ਇਹ ਹੁਕਮ ਦਿੱਤਾ ਸੀ?”
18ਬਾਰੂਕ ਨੇ ਜਵਾਬ ਦਿੱਤਾ, “ਹਾਂ ਉਸਨੇ ਇਹ ਸਾਰੇ ਸ਼ਬਦ ਮੈਨੂੰ ਲਿਖਵਾਏ ਅਤੇ ਮੈਂ ਇਨ੍ਹਾਂ ਨੂੰ ਸਿਆਹੀ ਨਾਲ ਪੱਤਰੀ ਉੱਤੇ ਲਿਖ ਦਿੱਤਾ।”
19ਫਿਰ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਤੂੰ ਅਤੇ ਯਿਰਮਿਯਾਹ, ਜਾ ਕੇ ਲੁਕ ਜਾਓ। ਕਿਸੇ ਨੂੰ ਇਹ ਨਾ ਦੱਸੋ ਕਿ ਤੁਸੀਂ ਕਿੱਥੇ ਹੋ।”