21ਰਾਜੇ ਨੇ ਯੇਹੂਦੀ ਨੂੰ ਪੱਤਰੀ ਲੈਣ ਲਈ ਭੇਜਿਆ ਅਤੇ ਯਹੂਦੀ ਨੇ ਇਸ ਨੂੰ ਸਕੱਤਰ ਅਲੀਸ਼ਾਮਾ ਦੇ ਕਮਰੇ ਵਿੱਚੋਂ ਲਿਆਇਆ ਅਤੇ ਪਾਤਸ਼ਾਹ ਅਤੇ ਉਸਦੇ ਕੋਲ ਖੜੇ ਸਾਰੇ ਅਧਿਕਾਰੀਆਂ ਨੂੰ ਪੜ੍ਹ ਕੇ ਸੁਣਾਇਆ।
22ਇਹ ਨੌਵਾਂ ਮਹੀਨਾ ਸੀ ਅਤੇ ਰਾਜਾ ਸਰਦੀਆਂ ਦੇ ਚੁਬਾਰੇ ਵਿੱਚ ਬੈਠਾ ਸੀ ਅਤੇ ਉਹ ਦੇ ਸਾਹਮਣੇ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ।
23ਜਦੋਂ ਵੀ ਯਹੂਦੀ ਪੱਤਰੀ ਦੇ ਤਿੰਨ ਜਾਂ ਚਾਰ ਕਾਂਡ ਪੜ੍ਹ ਚੁੱਕਾ ਸੀ, ਤਾਂ ਰਾਜੇ ਨੇ ਲਿਖਾਰੀ ਦੇ ਚਾਕੂ ਨਾਲ ਪੱਤਰੀ ਨੂੰ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਅਤੇ ਉਹ ਪੱਤਰ ਅੱਗ ਵਿੱਚ ਭਸਮ ਹੋ ਗਿਆ।
24ਰਾਜੇ ਅਤੇ ਉਸ ਦੇ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਨਾ ਉਹ ਡਰੇ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਸੋਗ ਵਿੱਚ ਆਪਣੇ ਕੱਪੜੇ ਪਾੜੇ।
25ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ।