ਯਿਰਮਿਯਾਹ 36

ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ।

Jeremiah 36:25 (UKJV) Nevertheless Elnathan and Delaiah and Gemariah had made intercession to the king that he would not burn the roll: but he would not hear them.

23ਜਦੋਂ ਵੀ ਯਹੂਦੀ ਪੱਤਰੀ ਦੇ ਤਿੰਨ ਜਾਂ ਚਾਰ ਕਾਂਡ ਪੜ੍ਹ ਚੁੱਕਾ ਸੀ, ਤਾਂ ਰਾਜੇ ਨੇ ਲਿਖਾਰੀ ਦੇ ਚਾਕੂ ਨਾਲ ਪੱਤਰੀ ਨੂੰ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਅਤੇ ਉਹ ਪੱਤਰ ਅੱਗ ਵਿੱਚ ਭਸਮ ਹੋ ਗਿਆ।

24ਰਾਜੇ ਅਤੇ ਉਸ ਦੇ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਨਾ ਉਹ ਡਰੇ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਸੋਗ ਵਿੱਚ ਆਪਣੇ ਕੱਪੜੇ ਪਾੜੇ।

25ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ।

26ਇਸ ਦੀ ਬਜਾਏ, ਰਾਜੇ ਨੇ ਰਾਜੇ ਦੇ ਪੁੱਤਰ ਯਰਹਮਏਲ, ਅਜ਼ਰੀਏਲ ਦੇ ਪੁੱਤਰ ਸਰਾਯਾਹ ਅਤੇ ਅਬਦੀਲ ਦੇ ਪੁੱਤਰ ਸ਼ਲਮਯਾਹ ਨੂੰ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਪਰ ਯਾਹਵੇਹ ਨੇ ਉਹਨਾਂ ਨੂੰ ਲੁਕਾ ਦਿੱਤਾ ਸੀ।

27ਜਦੋਂ ਰਾਜੇ ਨੇ ਬਾਰੂਕ ਦੁਆਰਾ ਯਿਰਮਿਯਾਹ ਦੇ ਹੁਕਮ ਉੱਤੇ ਲਿਖੇ ਹੋਏ ਸ਼ਬਦਾਂ ਵਾਲੀ ਪੱਤਰੀ ਨੂੰ ਸਾੜ ਦਿੱਤਾ, ਤਾਂ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.