ਯਿਰਮਿਯਾਹ 36

ਇਸ ਦੀ ਬਜਾਏ, ਰਾਜੇ ਨੇ ਰਾਜੇ ਦੇ ਪੁੱਤਰ ਯਰਹਮਏਲ, ਅਜ਼ਰੀਏਲ ਦੇ ਪੁੱਤਰ ਸਰਾਯਾਹ ਅਤੇ ਅਬਦੀਲ ਦੇ ਪੁੱਤਰ ਸ਼ਲਮਯਾਹ ਨੂੰ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਪਰ ਯਾਹਵੇਹ ਨੇ ਉਹਨਾਂ ਨੂੰ ਲੁਕਾ ਦਿੱਤਾ ਸੀ।

Jeremiah 36:26 (UKJV) But the king commanded Jerahmeel the son of Hammelech, and Seraiah the son of Azriel, and Shelemiah the son of Abdeel, to take Baruch the scribe and Jeremiah the prophet: but the LORD hid them.

24ਰਾਜੇ ਅਤੇ ਉਸ ਦੇ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਨਾ ਉਹ ਡਰੇ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਸੋਗ ਵਿੱਚ ਆਪਣੇ ਕੱਪੜੇ ਪਾੜੇ।

25ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ।

26ਇਸ ਦੀ ਬਜਾਏ, ਰਾਜੇ ਨੇ ਰਾਜੇ ਦੇ ਪੁੱਤਰ ਯਰਹਮਏਲ, ਅਜ਼ਰੀਏਲ ਦੇ ਪੁੱਤਰ ਸਰਾਯਾਹ ਅਤੇ ਅਬਦੀਲ ਦੇ ਪੁੱਤਰ ਸ਼ਲਮਯਾਹ ਨੂੰ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਪਰ ਯਾਹਵੇਹ ਨੇ ਉਹਨਾਂ ਨੂੰ ਲੁਕਾ ਦਿੱਤਾ ਸੀ।

27ਜਦੋਂ ਰਾਜੇ ਨੇ ਬਾਰੂਕ ਦੁਆਰਾ ਯਿਰਮਿਯਾਹ ਦੇ ਹੁਕਮ ਉੱਤੇ ਲਿਖੇ ਹੋਏ ਸ਼ਬਦਾਂ ਵਾਲੀ ਪੱਤਰੀ ਨੂੰ ਸਾੜ ਦਿੱਤਾ, ਤਾਂ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ:

28“ਇੱਕ ਹੋਰ ਲਪੇਟਿਆਂ ਹੋਇਆ ਪੱਤਰ ਲੈ ਅਤੇ ਉਸ ਉੱਤੇ ਉਹ ਸਾਰੇ ਸ਼ਬਦ ਲਿਖ ਜੋ ਪਹਿਲੀ ਪੋਥੀ ਉੱਤੇ ਸਨ। ਜਿਸ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੇ ਸਾੜ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.