ਯਿਰਮਿਯਾਹ 36

ਰਾਜੇ ਅਤੇ ਉਸ ਦੇ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਨਾ ਉਹ ਡਰੇ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਸੋਗ ਵਿੱਚ ਆਪਣੇ ਕੱਪੜੇ ਪਾੜੇ।

Jeremiah 36:24 (UKJV) Yet they were not afraid, nor rent their garments, neither the king, nor any of his servants that heard all these words.

22ਇਹ ਨੌਵਾਂ ਮਹੀਨਾ ਸੀ ਅਤੇ ਰਾਜਾ ਸਰਦੀਆਂ ਦੇ ਚੁਬਾਰੇ ਵਿੱਚ ਬੈਠਾ ਸੀ ਅਤੇ ਉਹ ਦੇ ਸਾਹਮਣੇ ਚੁੱਲ੍ਹੇ ਵਿੱਚ ਅੱਗ ਬਲ ਰਹੀ ਸੀ।

23ਜਦੋਂ ਵੀ ਯਹੂਦੀ ਪੱਤਰੀ ਦੇ ਤਿੰਨ ਜਾਂ ਚਾਰ ਕਾਂਡ ਪੜ੍ਹ ਚੁੱਕਾ ਸੀ, ਤਾਂ ਰਾਜੇ ਨੇ ਲਿਖਾਰੀ ਦੇ ਚਾਕੂ ਨਾਲ ਪੱਤਰੀ ਨੂੰ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਅਤੇ ਉਹ ਪੱਤਰ ਅੱਗ ਵਿੱਚ ਭਸਮ ਹੋ ਗਿਆ।

24ਰਾਜੇ ਅਤੇ ਉਸ ਦੇ ਸਾਰੇ ਸੇਵਾਦਾਰਾਂ ਨੇ ਜਿਨ੍ਹਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ, ਨਾ ਉਹ ਡਰੇ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਸੋਗ ਵਿੱਚ ਆਪਣੇ ਕੱਪੜੇ ਪਾੜੇ।

25ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ।

26ਇਸ ਦੀ ਬਜਾਏ, ਰਾਜੇ ਨੇ ਰਾਜੇ ਦੇ ਪੁੱਤਰ ਯਰਹਮਏਲ, ਅਜ਼ਰੀਏਲ ਦੇ ਪੁੱਤਰ ਸਰਾਯਾਹ ਅਤੇ ਅਬਦੀਲ ਦੇ ਪੁੱਤਰ ਸ਼ਲਮਯਾਹ ਨੂੰ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ। ਪਰ ਯਾਹਵੇਹ ਨੇ ਉਹਨਾਂ ਨੂੰ ਲੁਕਾ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.