ਯਿਰਮਿਯਾਹ 36

ਇਸ ਲਈ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ, ਅਤੇ ਜਦੋਂ ਯਿਰਮਿਯਾਹ ਨੇ ਉਹ ਸਾਰੇ ਸ਼ਬਦ ਬੋਲੇ ਜੋ ਯਾਹਵੇਹ ਨੇ ਉਸ ਨਾਲ ਬੋਲੇ ਸਨ, ਬਾਰੂਕ ਨੇ ਉਹਨਾਂ ਨੂੰ ਲਪੇਟਵੀਂ ਪੱਤਰੀ ਵਿੱਚ ਲਿਖਿਆ।

Jeremiah 36:4 (UKJV) Then Jeremiah called Baruch the son of Neriah: and Baruch wrote from the mouth of Jeremiah all the words of the LORD, which he had spoken unto him, upon a roll of a book.

2“ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ।

3ਸ਼ਾਇਦ ਜਦੋਂ ਯਹੂਦਾਹ ਦੇ ਲੋਕ ਉਸ ਸਾਰੀ ਬਿਪਤਾ ਬਾਰੇ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ।”

4ਇਸ ਲਈ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ, ਅਤੇ ਜਦੋਂ ਯਿਰਮਿਯਾਹ ਨੇ ਉਹ ਸਾਰੇ ਸ਼ਬਦ ਬੋਲੇ ਜੋ ਯਾਹਵੇਹ ਨੇ ਉਸ ਨਾਲ ਬੋਲੇ ਸਨ, ਬਾਰੂਕ ਨੇ ਉਹਨਾਂ ਨੂੰ ਲਪੇਟਵੀਂ ਪੱਤਰੀ ਵਿੱਚ ਲਿਖਿਆ।

5ਤਦ ਯਿਰਮਿਯਾਹ ਨੇ ਬਾਰੂਕ ਨੂੰ ਕਿਹਾ, “ਮੈਂ ਰੋਕਿਆ ਗਿਆ ਹਾਂ; ਮੈਨੂੰ ਯਾਹਵੇਹ ਦੇ ਭਵਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।

6ਇਸ ਲਈ ਤੁਸੀਂ ਵਰਤ ਵਾਲੇ ਦਿਨ ਯਾਹਵੇਹ ਦੇ ਘਰ ਵਿੱਚ ਜਾ ਅਤੇ ਲੋਕਾਂ ਨੂੰ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ ਹੋ ਜੋ ਤੁਸੀਂ ਲਿਖਿਆ ਸੀ ਜਿਵੇਂ ਮੈਂ ਕਿਹਾ ਸੀ। ਉਹਨਾਂ ਨੂੰ ਯਹੂਦਾਹ ਦੇ ਉਹਨਾਂ ਸਾਰੇ ਲੋਕਾਂ ਨੂੰ ਪੜ੍ਹੋ ਜਿਹੜੇ ਉਹਨਾਂ ਦੇ ਸ਼ਹਿਰਾਂ ਤੋਂ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.