4ਇਸ ਲਈ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ, ਅਤੇ ਜਦੋਂ ਯਿਰਮਿਯਾਹ ਨੇ ਉਹ ਸਾਰੇ ਸ਼ਬਦ ਬੋਲੇ ਜੋ ਯਾਹਵੇਹ ਨੇ ਉਸ ਨਾਲ ਬੋਲੇ ਸਨ, ਬਾਰੂਕ ਨੇ ਉਹਨਾਂ ਨੂੰ ਲਪੇਟਵੀਂ ਪੱਤਰੀ ਵਿੱਚ ਲਿਖਿਆ।
5ਤਦ ਯਿਰਮਿਯਾਹ ਨੇ ਬਾਰੂਕ ਨੂੰ ਕਿਹਾ, “ਮੈਂ ਰੋਕਿਆ ਗਿਆ ਹਾਂ; ਮੈਨੂੰ ਯਾਹਵੇਹ ਦੇ ਭਵਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।
6ਇਸ ਲਈ ਤੁਸੀਂ ਵਰਤ ਵਾਲੇ ਦਿਨ ਯਾਹਵੇਹ ਦੇ ਘਰ ਵਿੱਚ ਜਾ ਅਤੇ ਲੋਕਾਂ ਨੂੰ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ ਹੋ ਜੋ ਤੁਸੀਂ ਲਿਖਿਆ ਸੀ ਜਿਵੇਂ ਮੈਂ ਕਿਹਾ ਸੀ। ਉਹਨਾਂ ਨੂੰ ਯਹੂਦਾਹ ਦੇ ਉਹਨਾਂ ਸਾਰੇ ਲੋਕਾਂ ਨੂੰ ਪੜ੍ਹੋ ਜਿਹੜੇ ਉਹਨਾਂ ਦੇ ਸ਼ਹਿਰਾਂ ਤੋਂ ਆਉਂਦੇ ਹਨ।
7ਹੋ ਸਕਦਾ ਹੈ ਕਿ ਉਹ ਯਾਹਵੇਹ ਦੇ ਅੱਗੇ ਆਪਣੀ ਬੇਨਤੀ ਲੈ ਕੇ ਆਉਣ ਅਤੇ ਹਰ ਇੱਕ ਆਪਣੇ ਦੁਸ਼ਟ ਰਾਹਾਂ ਤੋਂ ਮੁੜੇ, ਕਿਉਂਕਿ ਯਾਹਵੇਹ ਦੁਆਰਾ ਇਨ੍ਹਾਂ ਲੋਕਾਂ ਦੇ ਵਿਰੁੱਧ ਬੋਲਿਆ ਗਿਆ ਕ੍ਰੋਧ ਅਤੇ ਗੁੱਸਾ ਮਹਾਨ ਹੈ।”
8ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਉਹ ਸਭ ਕੁਝ ਕੀਤਾ ਜੋ ਯਿਰਮਿਯਾਹ ਨਬੀ ਨੇ ਉਸਨੂੰ ਕਰਨ ਲਈ ਕਿਹਾ ਸੀ; ਯਾਹਵੇਹ ਦੇ ਭਵਨ ਵਿੱਚ ਉਸਨੇ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹੇ।