ਯਿਰਮਿਯਾਹ 36

ਹੋ ਸਕਦਾ ਹੈ ਕਿ ਉਹ ਯਾਹਵੇਹ ਦੇ ਅੱਗੇ ਆਪਣੀ ਬੇਨਤੀ ਲੈ ਕੇ ਆਉਣ ਅਤੇ ਹਰ ਇੱਕ ਆਪਣੇ ਦੁਸ਼ਟ ਰਾਹਾਂ ਤੋਂ ਮੁੜੇ, ਕਿਉਂਕਿ ਯਾਹਵੇਹ ਦੁਆਰਾ ਇਨ੍ਹਾਂ ਲੋਕਾਂ ਦੇ ਵਿਰੁੱਧ ਬੋਲਿਆ ਗਿਆ ਕ੍ਰੋਧ ਅਤੇ ਗੁੱਸਾ ਮਹਾਨ ਹੈ।”

Jeremiah 36:7 (UKJV) It may be they will present their supplication before the LORD, and will return every one from his evil way: for great is the anger and the fury that the LORD has pronounced against this people.

5ਤਦ ਯਿਰਮਿਯਾਹ ਨੇ ਬਾਰੂਕ ਨੂੰ ਕਿਹਾ, “ਮੈਂ ਰੋਕਿਆ ਗਿਆ ਹਾਂ; ਮੈਨੂੰ ਯਾਹਵੇਹ ਦੇ ਭਵਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।

6ਇਸ ਲਈ ਤੁਸੀਂ ਵਰਤ ਵਾਲੇ ਦਿਨ ਯਾਹਵੇਹ ਦੇ ਘਰ ਵਿੱਚ ਜਾ ਅਤੇ ਲੋਕਾਂ ਨੂੰ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹ ਕੇ ਸੁਣਾਉਂਦੇ ਹੋ ਜੋ ਤੁਸੀਂ ਲਿਖਿਆ ਸੀ ਜਿਵੇਂ ਮੈਂ ਕਿਹਾ ਸੀ। ਉਹਨਾਂ ਨੂੰ ਯਹੂਦਾਹ ਦੇ ਉਹਨਾਂ ਸਾਰੇ ਲੋਕਾਂ ਨੂੰ ਪੜ੍ਹੋ ਜਿਹੜੇ ਉਹਨਾਂ ਦੇ ਸ਼ਹਿਰਾਂ ਤੋਂ ਆਉਂਦੇ ਹਨ।

7ਹੋ ਸਕਦਾ ਹੈ ਕਿ ਉਹ ਯਾਹਵੇਹ ਦੇ ਅੱਗੇ ਆਪਣੀ ਬੇਨਤੀ ਲੈ ਕੇ ਆਉਣ ਅਤੇ ਹਰ ਇੱਕ ਆਪਣੇ ਦੁਸ਼ਟ ਰਾਹਾਂ ਤੋਂ ਮੁੜੇ, ਕਿਉਂਕਿ ਯਾਹਵੇਹ ਦੁਆਰਾ ਇਨ੍ਹਾਂ ਲੋਕਾਂ ਦੇ ਵਿਰੁੱਧ ਬੋਲਿਆ ਗਿਆ ਕ੍ਰੋਧ ਅਤੇ ਗੁੱਸਾ ਮਹਾਨ ਹੈ।”

8ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਉਹ ਸਭ ਕੁਝ ਕੀਤਾ ਜੋ ਯਿਰਮਿਯਾਹ ਨਬੀ ਨੇ ਉਸਨੂੰ ਕਰਨ ਲਈ ਕਿਹਾ ਸੀ; ਯਾਹਵੇਹ ਦੇ ਭਵਨ ਵਿੱਚ ਉਸਨੇ ਪੱਤਰੀ ਵਿੱਚੋਂ ਯਾਹਵੇਹ ਦੇ ਸ਼ਬਦ ਪੜ੍ਹੇ।

9ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਪੰਜਵੇਂ ਵਰ੍ਹੇ ਦੇ ਨੌਵੇਂ ਮਹੀਨੇ ਵਿੱਚ, ਯੇਰੂਸ਼ਲੇਮ ਦੇ ਸਾਰੇ ਲੋਕਾਂ ਅਤੇ ਯਹੂਦਾਹ ਦੇ ਕਸਬਿਆਂ ਤੋਂ ਆਏ ਲੋਕਾਂ ਲਈ ਯਾਹਵੇਹ ਦੇ ਅੱਗੇ ਵਰਤ ਰੱਖਣ ਦਾ ਐਲਾਨ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.