ਯਿਰਮਿਯਾਹ 37

ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯਹੂਦਾਹ ਦਾ ਰਾਜਾ ਬਣਾਇਆ ਗਿਆ ਸੀ; ਉਸਨੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨਾ ਦੀ ਥਾਂ ਰਾਜ ਕੀਤਾ।

Jeremiah 37:1 (UKJV) And king Zedekiah the son of Josiah reigned instead of Coniah the son of Jehoiakim, whom Nebuchadrezzar king of Babylon made king in the land of Judah.

1ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯਹੂਦਾਹ ਦਾ ਰਾਜਾ ਬਣਾਇਆ ਗਿਆ ਸੀ; ਉਸਨੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨਾ ਦੀ ਥਾਂ ਰਾਜ ਕੀਤਾ।

2ਨਾ ਤਾਂ ਉਸ ਨੇ, ਨਾ ਉਸ ਦੇ ਸੇਵਾਦਾਰਾਂ ਨੇ ਅਤੇ ਨਾ ਹੀ ਦੇਸ਼ ਦੇ ਲੋਕਾਂ ਨੇ ਉਹਨਾਂ ਸ਼ਬਦਾਂ ਵੱਲ ਧਿਆਨ ਦਿੱਤਾ ਜੋ ਯਾਹਵੇਹ ਨੇ ਨਬੀ ਯਿਰਮਿਯਾਹ ਦੁਆਰਾ ਕਹੇ ਸਨ।

3ਹਾਲਾਂਕਿ, ਰਾਜਾ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਦੇ ਨਾਲ ਯਿਰਮਿਯਾਹ ਨਬੀ ਕੋਲ ਇਸ ਸੰਦੇਸ਼ ਦੇ ਨਾਲ ਭੇਜਿਆ: “ਕਿਰਪਾ ਕਰਕੇ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.