ਯਿਰਮਿਯਾਹ 37

ਨਾ ਤਾਂ ਉਸ ਨੇ, ਨਾ ਉਸ ਦੇ ਸੇਵਾਦਾਰਾਂ ਨੇ ਅਤੇ ਨਾ ਹੀ ਦੇਸ਼ ਦੇ ਲੋਕਾਂ ਨੇ ਉਹਨਾਂ ਸ਼ਬਦਾਂ ਵੱਲ ਧਿਆਨ ਦਿੱਤਾ ਜੋ ਯਾਹਵੇਹ ਨੇ ਨਬੀ ਯਿਰਮਿਯਾਹ ਦੁਆਰਾ ਕਹੇ ਸਨ।

Jeremiah 37:2 (UKJV) But neither he, nor his servants, nor the people of the land, did hearken unto the words of the LORD, which he spoke by the prophet Jeremiah.

1ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਦੁਆਰਾ ਯਹੂਦਾਹ ਦਾ ਰਾਜਾ ਬਣਾਇਆ ਗਿਆ ਸੀ; ਉਸਨੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨਾ ਦੀ ਥਾਂ ਰਾਜ ਕੀਤਾ।

2ਨਾ ਤਾਂ ਉਸ ਨੇ, ਨਾ ਉਸ ਦੇ ਸੇਵਾਦਾਰਾਂ ਨੇ ਅਤੇ ਨਾ ਹੀ ਦੇਸ਼ ਦੇ ਲੋਕਾਂ ਨੇ ਉਹਨਾਂ ਸ਼ਬਦਾਂ ਵੱਲ ਧਿਆਨ ਦਿੱਤਾ ਜੋ ਯਾਹਵੇਹ ਨੇ ਨਬੀ ਯਿਰਮਿਯਾਹ ਦੁਆਰਾ ਕਹੇ ਸਨ।

3ਹਾਲਾਂਕਿ, ਰਾਜਾ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਮਾਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਦੇ ਨਾਲ ਯਿਰਮਿਯਾਹ ਨਬੀ ਕੋਲ ਇਸ ਸੰਦੇਸ਼ ਦੇ ਨਾਲ ਭੇਜਿਆ: “ਕਿਰਪਾ ਕਰਕੇ ਸਾਡੇ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ।”

4ਯਿਰਮਿਯਾਹ ਲੋਕਾਂ ਵਿੱਚ ਅੰਦਰ-ਬਾਹਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.