ਯਿਰਮਿਯਾਹ 4

“ਮੇਰੇ ਲੋਕ ਮੂਰਖ ਹਨ; ਉਹ ਮੈਨੂੰ ਨਹੀਂ ਜਾਣਦੇ। ਉਹ ਬੇਸਮਝ ਬੱਚੇ ਹਨ; ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ; ਉਹ ਨਹੀਂ ਜਾਣਦੇ ਕਿ ਭਲਾ ਕਿਵੇਂ ਕਰਨਾ ਹੈ।”

Jeremiah 4:22 (UKJV) For my people is foolish, they have not known me; they are foolish children, and they have none understanding: they are wise to do evil, but to do good they have no knowledge.

20ਤਬਾਹੀ ਦੇ ਬਾਅਦ ਤਬਾਹੀ; ਸਾਰੀ ਧਰਤੀ ਖੰਡਰ ਵਿੱਚ ਪਈ ਹੈ। ਇੱਕ ਪਲ ਵਿੱਚ ਮੇਰੇ ਤੰਬੂ ਤਬਾਹ ਹੋ ਗਏ, ਇੱਕ ਪਲ ਵਿੱਚ ਮੇਰਾ ਆਸਰਾ ਵੀ।

21ਮੈਂ ਕਿੰਨੀ ਦੇਰ ਤੱਕ ਲੜਾਈ ਦੇ ਮਿਆਰ ਨੂੰ ਵੇਖਾਂਗਾ, ਅਤੇ ਤੁਰ੍ਹੀ ਦੀ ਆਵਾਜ਼ ਸੁਣਾਂਗਾ?

22“ਮੇਰੇ ਲੋਕ ਮੂਰਖ ਹਨ; ਉਹ ਮੈਨੂੰ ਨਹੀਂ ਜਾਣਦੇ। ਉਹ ਬੇਸਮਝ ਬੱਚੇ ਹਨ; ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ; ਉਹ ਨਹੀਂ ਜਾਣਦੇ ਕਿ ਭਲਾ ਕਿਵੇਂ ਕਰਨਾ ਹੈ।”

23ਮੈਂ ਧਰਤੀ ਵੱਲ ਦੇਖਿਆ, ਉਹ ਬੇਡੌਲ ਅਤੇ ਸੁੰਨੀ ਸੀ, ਅਤੇ ਅਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ।

24ਮੈਂ ਪਹਾੜਾਂ ਵੱਲ ਵੇਖਿਆ, ਅਤੇ ਉਹ ਕੰਬ ਰਹੇ ਸਨ; ਸਾਰੀਆਂ ਪਹਾੜੀਆਂ ਹਿੱਲ ਰਹੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.