21ਮੈਂ ਕਿੰਨੀ ਦੇਰ ਤੱਕ ਲੜਾਈ ਦੇ ਮਿਆਰ ਨੂੰ ਵੇਖਾਂਗਾ, ਅਤੇ ਤੁਰ੍ਹੀ ਦੀ ਆਵਾਜ਼ ਸੁਣਾਂਗਾ?
22“ਮੇਰੇ ਲੋਕ ਮੂਰਖ ਹਨ; ਉਹ ਮੈਨੂੰ ਨਹੀਂ ਜਾਣਦੇ। ਉਹ ਬੇਸਮਝ ਬੱਚੇ ਹਨ; ਉਹਨਾਂ ਨੂੰ ਕੋਈ ਸਮਝ ਨਹੀਂ ਹੈ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ; ਉਹ ਨਹੀਂ ਜਾਣਦੇ ਕਿ ਭਲਾ ਕਿਵੇਂ ਕਰਨਾ ਹੈ।”
23ਮੈਂ ਧਰਤੀ ਵੱਲ ਦੇਖਿਆ, ਉਹ ਬੇਡੌਲ ਅਤੇ ਸੁੰਨੀ ਸੀ, ਅਤੇ ਅਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ।
24ਮੈਂ ਪਹਾੜਾਂ ਵੱਲ ਵੇਖਿਆ, ਅਤੇ ਉਹ ਕੰਬ ਰਹੇ ਸਨ; ਸਾਰੀਆਂ ਪਹਾੜੀਆਂ ਹਿੱਲ ਰਹੀਆਂ ਸਨ।
25ਮੈਂ ਦੇਖਿਆ, ਅਤੇ ਉੱਥੇ ਲੋਕ ਨਹੀਂ ਸਨ; ਅਕਾਸ਼ ਦਾ ਹਰ ਪੰਛੀ ਉੱਡ ਗਿਆ ਸੀ।