25ਮੈਂ ਦੇਖਿਆ, ਅਤੇ ਉੱਥੇ ਲੋਕ ਨਹੀਂ ਸਨ; ਅਕਾਸ਼ ਦਾ ਹਰ ਪੰਛੀ ਉੱਡ ਗਿਆ ਸੀ।
26ਮੈਂ ਵੇਖਿਆ ਅਤੇ ਫਲਦਾਰ ਧਰਤੀ ਉਜਾੜ ਸੀ, ਅਤੇ ਇਸ ਦੇ ਸਾਰੇ ਕਸਬੇ ਯਾਹਵੇਹ ਦੇ ਅੱਗੇ, ਉਸ ਦੇ ਭਿਆਨਕ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ।
27ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਾਰੀ ਧਰਤੀ ਤਬਾਹ ਹੋ ਜਾਵੇਗੀ, ਫਿਰ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
28ਇਸ ਲਈ ਧਰਤੀ ਸੋਗ ਕਰੇਗੀ, ਅਤੇ ਉੱਪਰ ਅਕਾਸ਼ ਹਨੇਰਾ ਹੋ ਜਾਵੇਗਾ, ਕਿਉਂਕਿ ਮੈਂ ਬੋਲਿਆ ਹੈ ਅਤੇ ਨਹੀਂ ਮੁੜਾਂਗਾ, ਮੈਂ ਫੈਸਲਾ ਕੀਤਾ ਹੈ ਅਤੇ ਵਾਪਸ ਨਹੀਂ ਮੁੜਾਂਗਾ।”
29ਘੋੜਸਵਾਰਾਂ ਅਤੇ ਤੀਰ ਅੰਦਾਜ਼ਾਂ ਦੀ ਆਵਾਜ਼ ਨਾਲ ਹਰ ਸ਼ਹਿਰ ਨੱਠ ਜਾਂਦਾ ਹੈ। ਕੁਝ ਝਾੜੀਆਂ ਵਿੱਚ ਜਾਂਦੇ ਹਨ; ਕੁਝ ਚੱਟਾਨਾਂ ਦੇ ਵਿਚਕਾਰ ਚੜ੍ਹਦੇ ਹਨ। ਸਾਰੇ ਨਗਰ ਉਜਾੜ ਹੋ ਜਾਂਦੇ ਹਨ। ਉਹਨਾਂ ਵਿੱਚ ਕੋਈ ਨਹੀਂ ਵੱਸਦਾ।