ਯਿਰਮਿਯਾਹ 4

ਇਸ ਲਈ ਧਰਤੀ ਸੋਗ ਕਰੇਗੀ, ਅਤੇ ਉੱਪਰ ਅਕਾਸ਼ ਹਨੇਰਾ ਹੋ ਜਾਵੇਗਾ, ਕਿਉਂਕਿ ਮੈਂ ਬੋਲਿਆ ਹੈ ਅਤੇ ਨਹੀਂ ਮੁੜਾਂਗਾ, ਮੈਂ ਫੈਸਲਾ ਕੀਤਾ ਹੈ ਅਤੇ ਵਾਪਸ ਨਹੀਂ ਮੁੜਾਂਗਾ।”

Jeremiah 4:28 (UKJV) For this shall the earth mourn, and the heavens above be black; because I have spoken it, I have purposed it, and will not repent, neither will I turn back from it.

26ਮੈਂ ਵੇਖਿਆ ਅਤੇ ਫਲਦਾਰ ਧਰਤੀ ਉਜਾੜ ਸੀ, ਅਤੇ ਇਸ ਦੇ ਸਾਰੇ ਕਸਬੇ ਯਾਹਵੇਹ ਦੇ ਅੱਗੇ, ਉਸ ਦੇ ਭਿਆਨਕ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ।

27ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਾਰੀ ਧਰਤੀ ਤਬਾਹ ਹੋ ਜਾਵੇਗੀ, ਫਿਰ ਵੀ ਮੈਂ ਇਸ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।

28ਇਸ ਲਈ ਧਰਤੀ ਸੋਗ ਕਰੇਗੀ, ਅਤੇ ਉੱਪਰ ਅਕਾਸ਼ ਹਨੇਰਾ ਹੋ ਜਾਵੇਗਾ, ਕਿਉਂਕਿ ਮੈਂ ਬੋਲਿਆ ਹੈ ਅਤੇ ਨਹੀਂ ਮੁੜਾਂਗਾ, ਮੈਂ ਫੈਸਲਾ ਕੀਤਾ ਹੈ ਅਤੇ ਵਾਪਸ ਨਹੀਂ ਮੁੜਾਂਗਾ।”

29ਘੋੜਸਵਾਰਾਂ ਅਤੇ ਤੀਰ ਅੰਦਾਜ਼ਾਂ ਦੀ ਆਵਾਜ਼ ਨਾਲ ਹਰ ਸ਼ਹਿਰ ਨੱਠ ਜਾਂਦਾ ਹੈ। ਕੁਝ ਝਾੜੀਆਂ ਵਿੱਚ ਜਾਂਦੇ ਹਨ; ਕੁਝ ਚੱਟਾਨਾਂ ਦੇ ਵਿਚਕਾਰ ਚੜ੍ਹਦੇ ਹਨ। ਸਾਰੇ ਨਗਰ ਉਜਾੜ ਹੋ ਜਾਂਦੇ ਹਨ। ਉਹਨਾਂ ਵਿੱਚ ਕੋਈ ਨਹੀਂ ਵੱਸਦਾ।

30ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈ? ਆਪਣੇ ਆਪ ਨੂੰ ਲਾਲ ਰੰਗ ਦਾ ਕੱਪੜਾ ਕਿਉਂ ਪਾਵੇਂ ਅਤੇ ਸੋਨੇ ਦੇ ਗਹਿਣੇ ਨਾਲ ਕਿਉਂ ਸਜਾਵੇਂ? ਅਤੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ? ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ। ਤੇਰੇ ਪ੍ਰੇਮੀ ਤੈਨੂੰ ਤੁੱਛ ਜਾਣਦੇ ਹਨ। ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.