ਯਿਰਮਿਯਾਹ 4

ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈ? ਆਪਣੇ ਆਪ ਨੂੰ ਲਾਲ ਰੰਗ ਦਾ ਕੱਪੜਾ ਕਿਉਂ ਪਾਵੇਂ ਅਤੇ ਸੋਨੇ ਦੇ ਗਹਿਣੇ ਨਾਲ ਕਿਉਂ ਸਜਾਵੇਂ? ਅਤੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ? ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ। ਤੇਰੇ ਪ੍ਰੇਮੀ ਤੈਨੂੰ ਤੁੱਛ ਜਾਣਦੇ ਹਨ। ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।

Jeremiah 4:30 (UKJV) And when you are spoiled, what will you do? Though you cloth yourself with crimson, though you deck you with ornaments of gold, though you rent your face with painting, in vain shall you make yourself fair; your lovers will despise you, they will seek your life.

28ਇਸ ਲਈ ਧਰਤੀ ਸੋਗ ਕਰੇਗੀ, ਅਤੇ ਉੱਪਰ ਅਕਾਸ਼ ਹਨੇਰਾ ਹੋ ਜਾਵੇਗਾ, ਕਿਉਂਕਿ ਮੈਂ ਬੋਲਿਆ ਹੈ ਅਤੇ ਨਹੀਂ ਮੁੜਾਂਗਾ, ਮੈਂ ਫੈਸਲਾ ਕੀਤਾ ਹੈ ਅਤੇ ਵਾਪਸ ਨਹੀਂ ਮੁੜਾਂਗਾ।”

29ਘੋੜਸਵਾਰਾਂ ਅਤੇ ਤੀਰ ਅੰਦਾਜ਼ਾਂ ਦੀ ਆਵਾਜ਼ ਨਾਲ ਹਰ ਸ਼ਹਿਰ ਨੱਠ ਜਾਂਦਾ ਹੈ। ਕੁਝ ਝਾੜੀਆਂ ਵਿੱਚ ਜਾਂਦੇ ਹਨ; ਕੁਝ ਚੱਟਾਨਾਂ ਦੇ ਵਿਚਕਾਰ ਚੜ੍ਹਦੇ ਹਨ। ਸਾਰੇ ਨਗਰ ਉਜਾੜ ਹੋ ਜਾਂਦੇ ਹਨ। ਉਹਨਾਂ ਵਿੱਚ ਕੋਈ ਨਹੀਂ ਵੱਸਦਾ।

30ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈ? ਆਪਣੇ ਆਪ ਨੂੰ ਲਾਲ ਰੰਗ ਦਾ ਕੱਪੜਾ ਕਿਉਂ ਪਾਵੇਂ ਅਤੇ ਸੋਨੇ ਦੇ ਗਹਿਣੇ ਨਾਲ ਕਿਉਂ ਸਜਾਵੇਂ? ਅਤੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ? ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ। ਤੇਰੇ ਪ੍ਰੇਮੀ ਤੈਨੂੰ ਤੁੱਛ ਜਾਣਦੇ ਹਨ। ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।

31ਮੈਂ ਔਰਤ ਦੀ ਚੀਕ ਸੁਣਦਾ ਹਾਂ, ਜਿਸ ਆਪਣੇ ਪਹਿਲੌਠੇ ਬੱਚੇ ਨੂੰ ਜਨਮ ਦੇਣ ਵਾਲੀਆਂ ਪੀੜਾ ਲੱਗੀਆਂ ਹੋਣ, ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ, ਆਪਣੇ ਹੱਥ ਫੈਲਾ ਕੇ ਆਖਦੀ ਹੈ, “ਹਾਏ! ਮੈਂ ਬੇਹੋਸ਼ ਹੋ ਰਹੀ ਹਾਂ; ਮੇਰੀ ਜਾਨ ਕਾਤਲਾਂ ਦੇ ਹਵਾਲੇ ਕਰ ਦਿੱਤੀ ਗਈ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.