29ਘੋੜਸਵਾਰਾਂ ਅਤੇ ਤੀਰ ਅੰਦਾਜ਼ਾਂ ਦੀ ਆਵਾਜ਼ ਨਾਲ ਹਰ ਸ਼ਹਿਰ ਨੱਠ ਜਾਂਦਾ ਹੈ। ਕੁਝ ਝਾੜੀਆਂ ਵਿੱਚ ਜਾਂਦੇ ਹਨ; ਕੁਝ ਚੱਟਾਨਾਂ ਦੇ ਵਿਚਕਾਰ ਚੜ੍ਹਦੇ ਹਨ। ਸਾਰੇ ਨਗਰ ਉਜਾੜ ਹੋ ਜਾਂਦੇ ਹਨ। ਉਹਨਾਂ ਵਿੱਚ ਕੋਈ ਨਹੀਂ ਵੱਸਦਾ।
30ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈ? ਆਪਣੇ ਆਪ ਨੂੰ ਲਾਲ ਰੰਗ ਦਾ ਕੱਪੜਾ ਕਿਉਂ ਪਾਵੇਂ ਅਤੇ ਸੋਨੇ ਦੇ ਗਹਿਣੇ ਨਾਲ ਕਿਉਂ ਸਜਾਵੇਂ? ਅਤੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ? ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ। ਤੇਰੇ ਪ੍ਰੇਮੀ ਤੈਨੂੰ ਤੁੱਛ ਜਾਣਦੇ ਹਨ। ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।
31ਮੈਂ ਔਰਤ ਦੀ ਚੀਕ ਸੁਣਦਾ ਹਾਂ, ਜਿਸ ਆਪਣੇ ਪਹਿਲੌਠੇ ਬੱਚੇ ਨੂੰ ਜਨਮ ਦੇਣ ਵਾਲੀਆਂ ਪੀੜਾ ਲੱਗੀਆਂ ਹੋਣ, ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ, ਆਪਣੇ ਹੱਥ ਫੈਲਾ ਕੇ ਆਖਦੀ ਹੈ, “ਹਾਏ! ਮੈਂ ਬੇਹੋਸ਼ ਹੋ ਰਹੀ ਹਾਂ; ਮੇਰੀ ਜਾਨ ਕਾਤਲਾਂ ਦੇ ਹਵਾਲੇ ਕਰ ਦਿੱਤੀ ਗਈ ਹੈ।”