ਯਿਰਮਿਯਾਹ 4

ਇੱਕ ਸ਼ੇਰ ਆਪਣੇ ਖੂੰਹ ਵਿੱਚੋਂ ਨਿਕਲਿਆ ਹੈ; ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ। ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।

Jeremiah 4:7 (UKJV) The lion has come up from his thicket, and the destroyer of the Gentiles is on his way; he is gone forth from his place to make your land desolate; and your cities shall be laid waste, without an inhabitant.

5“ਯਹੂਦਾਹ ਵਿੱਚ ਘੋਸ਼ਣਾ ਕਰੋ ਅਤੇ ਯੇਰੂਸ਼ਲੇਮ ਵਿੱਚ ਹੋਕਾ ਦਿਓ ਅਤੇ ਆਖੋ: ‘ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਓ!’ ਉੱਚੀ ਆਵਾਜ਼ ਵਿੱਚ ਪੁਕਾਰੋ ਅਤੇ ਆਖੋ: ਇਕੱਠੇ ਹੋਵੋ! ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ!

6ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ! ਬਿਨਾਂ ਦੇਰੀ ਸੁਰੱਖਿਆ ਲਈ ਭੱਜੋ! ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ।”

7ਇੱਕ ਸ਼ੇਰ ਆਪਣੇ ਖੂੰਹ ਵਿੱਚੋਂ ਨਿਕਲਿਆ ਹੈ; ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ। ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।

8ਇਸ ਲਈ ਤੱਪੜ ਪਾਓ, ਰੋਵੋ ਅਤੇ ਵਿਰਲਾਪ ਕਰੋ, ਕਿਉਂ ਜੋ ਯਾਹਵੇਹ ਦਾ ਭਿਆਨਕ ਕ੍ਰੋਧ ਸਾਡੇ ਕੋਲੋਂ ਨਹੀਂ ਹਟਿਆ ਹੈ।

9ਯਾਹਵੇਹ ਦਾ ਵਾਕ ਹੈ, “ਉਸ ਦਿਨ ਇਸ ਤਰ੍ਹਾਂ ਹੋਵੇਗਾ, ਰਾਜੇ ਅਤੇ ਅਧਿਕਾਰੀ ਹੌਸਲੇ ਹਾਰ ਜਾਣਗੇ, ਜਾਜਕ ਡਰ ਜਾਣਗੇ, ਅਤੇ ਨਬੀ ਘਬਰਾ ਜਾਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.