ਯਿਰਮਿਯਾਹ 4

“ਯਹੂਦਾਹ ਵਿੱਚ ਘੋਸ਼ਣਾ ਕਰੋ ਅਤੇ ਯੇਰੂਸ਼ਲੇਮ ਵਿੱਚ ਹੋਕਾ ਦਿਓ ਅਤੇ ਆਖੋ: ‘ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਓ!’ ਉੱਚੀ ਆਵਾਜ਼ ਵਿੱਚ ਪੁਕਾਰੋ ਅਤੇ ਆਖੋ: ਇਕੱਠੇ ਹੋਵੋ! ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ!

Jeremiah 4:5 (UKJV) Declare all of you in Judah, and publish in Jerusalem; and say, Blow all of you the trumpet in the land: cry, gather together, and say, Assemble yourselves, and let us go into the defenced cities.

3ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯਾਹਵੇਹ ਇਹ ਆਖਦਾ ਹੈ: “ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ ਅਤੇ ਕੰਡਿਆਂ ਵਿੱਚ ਨਾ ਬੀਜੋ।

4ਯਾਹਵੇਹ ਦੇ ਅੱਗੇ ਆਪਣੀ ਸੁੰਨਤ ਕਰੋ, ਆਪਣੇ ਦਿਲਾਂ ਦੀ ਸੁੰਨਤ ਕਰੋ, ਹੇ ਯਹੂਦਾਹ ਦੇ ਲੋਕੋ ਅਤੇ ਯੇਰੂਸ਼ਲੇਮ ਦੇ ਵਾਸੀਓ, ਕਿਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ।

5“ਯਹੂਦਾਹ ਵਿੱਚ ਘੋਸ਼ਣਾ ਕਰੋ ਅਤੇ ਯੇਰੂਸ਼ਲੇਮ ਵਿੱਚ ਹੋਕਾ ਦਿਓ ਅਤੇ ਆਖੋ: ‘ਸਾਰੇ ਦੇਸ਼ ਵਿੱਚ ਤੁਰ੍ਹੀ ਵਜਾਓ!’ ਉੱਚੀ ਆਵਾਜ਼ ਵਿੱਚ ਪੁਕਾਰੋ ਅਤੇ ਆਖੋ: ਇਕੱਠੇ ਹੋਵੋ! ਆਓ ਅਸੀਂ ਗੜ੍ਹ ਵਾਲੇ ਸ਼ਹਿਰਾਂ ਨੂੰ ਭੱਜੀਏ!

6ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ! ਬਿਨਾਂ ਦੇਰੀ ਸੁਰੱਖਿਆ ਲਈ ਭੱਜੋ! ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹਾਂ।”

7ਇੱਕ ਸ਼ੇਰ ਆਪਣੇ ਖੂੰਹ ਵਿੱਚੋਂ ਨਿਕਲਿਆ ਹੈ; ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ। ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ਼ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.