ਯਿਰਮਿਯਾਹ 44

“ਇਹੀ ਹੈ ਜੋ ਯਾਹਵੇਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਤੇ ਵੱਡੀ ਤਬਾਹੀ ਨੂੰ ਤੁਸੀਂ ਦੇਖਿਆ ਹੈ। ਅੱਜ ਉਹ ਉਜਾੜ ਅਤੇ ਤਬਾਹੀ ਵਿੱਚ ਪਏ ਹੋਏ ਹਨ

Jeremiah 44:2 (UKJV) Thus says the LORD of hosts, the God of Israel; All of you have seen all the evil that I have brought upon Jerusalem, and upon all the cities of Judah; and, behold, this day they are a desolation, and no man dwells therein,

1ਉਹ ਬਚਨ ਜਿਹੜਾ ਸਾਰੇ ਯਹੂਦੀਆਂ ਦੇ ਬਾਰੇ ਜਿਹੜੇ ਮਿਸਰ ਦੇਸ਼ ਵਿੱਚ ਵੱਸਦੇ ਸਨ, ਅਰਥਾਤ ਮਿਗਦੋਲ, ਤਾਹਪਨਹੇਸ, ਨੋਫ਼ ਅਤੇ ਪਥਰੋਸ ਦੇਸ਼ ਦੇ ਵੱਸਣ ਵਾਲਿਆਂ ਦੇ ਬਾਰੇ ਯਿਰਮਿਯਾਹ ਕੋਲ ਆਇਆ:

2“ਇਹੀ ਹੈ ਜੋ ਯਾਹਵੇਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਤੇ ਵੱਡੀ ਤਬਾਹੀ ਨੂੰ ਤੁਸੀਂ ਦੇਖਿਆ ਹੈ। ਅੱਜ ਉਹ ਉਜਾੜ ਅਤੇ ਤਬਾਹੀ ਵਿੱਚ ਪਏ ਹੋਏ ਹਨ

3ਕਿਉਂਕਿ ਉਹ ਬਦੀ ਜਿਹੜੀ ਉਹਨਾਂ ਨੇ ਕੀਤੀ। ਉਹਨਾਂ ਨੇ ਧੂਪ ਧੁਖ ਕੇ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਕੇ ਮੇਰੇ ਗੁੱਸੇ ਨੂੰ ਭੜਕਾਇਆ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਕਦੇ ਜਾਣਿਆ।

4ਬਾਰ-ਬਾਰ ਮੈਂ ਆਪਣੇ ਸੇਵਕਾਂ ਨਬੀਆਂ ਨੂੰ ਭੇਜਿਆ, ਜਿਨ੍ਹਾਂ ਨੇ ਕਿਹਾ, ‘ਇਹ ਘਿਣਾਉਣੀ ਗੱਲ ਨਾ ਕਰੋ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.