ਯਿਰਮਿਯਾਹ 44

ਕਿਉਂਕਿ ਉਹ ਬਦੀ ਜਿਹੜੀ ਉਹਨਾਂ ਨੇ ਕੀਤੀ। ਉਹਨਾਂ ਨੇ ਧੂਪ ਧੁਖ ਕੇ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਕੇ ਮੇਰੇ ਗੁੱਸੇ ਨੂੰ ਭੜਕਾਇਆ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਕਦੇ ਜਾਣਿਆ।

Jeremiah 44:3 (UKJV) Because of their wickedness which they have committed to provoke me to anger, in that they went to burn incense, and to serve other gods, whom they knew not, neither they, all of you, nor your fathers.

1ਉਹ ਬਚਨ ਜਿਹੜਾ ਸਾਰੇ ਯਹੂਦੀਆਂ ਦੇ ਬਾਰੇ ਜਿਹੜੇ ਮਿਸਰ ਦੇਸ਼ ਵਿੱਚ ਵੱਸਦੇ ਸਨ, ਅਰਥਾਤ ਮਿਗਦੋਲ, ਤਾਹਪਨਹੇਸ, ਨੋਫ਼ ਅਤੇ ਪਥਰੋਸ ਦੇਸ਼ ਦੇ ਵੱਸਣ ਵਾਲਿਆਂ ਦੇ ਬਾਰੇ ਯਿਰਮਿਯਾਹ ਕੋਲ ਆਇਆ:

2“ਇਹੀ ਹੈ ਜੋ ਯਾਹਵੇਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ: ਮੈਂ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਕਸਬਿਆਂ ਉੱਤੇ ਵੱਡੀ ਤਬਾਹੀ ਨੂੰ ਤੁਸੀਂ ਦੇਖਿਆ ਹੈ। ਅੱਜ ਉਹ ਉਜਾੜ ਅਤੇ ਤਬਾਹੀ ਵਿੱਚ ਪਏ ਹੋਏ ਹਨ

3ਕਿਉਂਕਿ ਉਹ ਬਦੀ ਜਿਹੜੀ ਉਹਨਾਂ ਨੇ ਕੀਤੀ। ਉਹਨਾਂ ਨੇ ਧੂਪ ਧੁਖ ਕੇ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਕੇ ਮੇਰੇ ਗੁੱਸੇ ਨੂੰ ਭੜਕਾਇਆ ਜਿਸ ਬਾਰੇ ਨਾ ਤਾਂ ਤੁਸੀਂ ਅਤੇ ਨਾ ਹੀ ਤੁਹਾਡੇ ਪੁਰਖਿਆਂ ਨੇ ਕਦੇ ਜਾਣਿਆ।

4ਬਾਰ-ਬਾਰ ਮੈਂ ਆਪਣੇ ਸੇਵਕਾਂ ਨਬੀਆਂ ਨੂੰ ਭੇਜਿਆ, ਜਿਨ੍ਹਾਂ ਨੇ ਕਿਹਾ, ‘ਇਹ ਘਿਣਾਉਣੀ ਗੱਲ ਨਾ ਕਰੋ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ!’

5ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਉਹ ਆਪਣੀ ਦੁਸ਼ਟਤਾ ਤੋਂ ਨਹੀਂ ਮੁੜਿਆ ਅਤੇ ਨਾ ਹੀ ਦੂਜੇ ਦੇਵਤਿਆਂ ਲਈ ਧੂਪ ਧੁਖਾਉਣੀ ਬੰਦ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.