ਯਿਰਮਿਯਾਹ 44

ਕਿਉਂਕਿ ਤੁਸੀਂ ਧੂਪ ਧੁਖਾਈ ਹੈ ਅਤੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਉਸ ਦੀ ਆਗਿਆ ਨਹੀਂ ਮੰਨੀ ਜਾਂ ਉਸ ਦੇ ਕਾਨੂੰਨ ਜਾਂ ਉਸ ਦੇ ਹੁਕਮਾਂ ਜਾਂ ਉਸ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਇਹ ਬਿਪਤਾ ਤੁਹਾਡੇ ਉੱਤੇ ਆਈ ਹੈ, ਜਿਵੇਂ ਤੁਸੀਂ ਹੁਣ ਵੇਖ ਰਹੇ ਹੋ।”

Jeremiah 44:23 (UKJV) Because all of you have burned incense, and because all of you have sinned against the LORD, and have not obeyed the voice of the LORD, nor walked in his law, nor in his statutes, nor in his testimonies; therefore this evil is happened unto you, as at this day.

21“ਉਹ ਧੂਪ ਜਿਹੜੀ ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ, ਤੁਹਾਡੇ ਸਰਦਾਰਾਂ ਅਤੇ ਦੇਸ਼ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਧੁਖਾਈ, ਕੀ ਯਾਹਵੇਹ ਨੇ ਉਹ ਨੂੰ ਚੇਤੇ ਨਾ ਕੀਤਾ ਅਤੇ ਉਹ ਦੇ ਦਿਲ ਉੱਤੇ ਨਾ ਆਇਆ?

22ਜਦੋਂ ਯਾਹਵੇਹ ਤੁਹਾਡੇ ਦੁਸ਼ਟ ਕੰਮਾਂ ਅਤੇ ਤੁਹਾਡੇ ਦੁਆਰਾ ਕੀਤੇ ਘਿਣਾਉਣੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ, ਤਾਂ ਤੁਹਾਡੀ ਧਰਤੀ ਇੱਕ ਸਰਾਪ ਅਤੇ ਵਸਨੀਕਾਂ ਦੇ ਬਿਨਾਂ ਇੱਕ ਵਿਰਾਨ ਰਹਿੰਦ-ਖੂੰਹਦ ਬਣ ਗਈ, ਜਿਵੇਂ ਕਿ ਇਹ ਅੱਜ ਹੈ।

23ਕਿਉਂਕਿ ਤੁਸੀਂ ਧੂਪ ਧੁਖਾਈ ਹੈ ਅਤੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ ਅਤੇ ਉਸ ਦੀ ਆਗਿਆ ਨਹੀਂ ਮੰਨੀ ਜਾਂ ਉਸ ਦੇ ਕਾਨੂੰਨ ਜਾਂ ਉਸ ਦੇ ਹੁਕਮਾਂ ਜਾਂ ਉਸ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ, ਇਹ ਬਿਪਤਾ ਤੁਹਾਡੇ ਉੱਤੇ ਆਈ ਹੈ, ਜਿਵੇਂ ਤੁਸੀਂ ਹੁਣ ਵੇਖ ਰਹੇ ਹੋ।”

24ਫਿਰ ਯਿਰਮਿਯਾਹ ਨੇ ਔਰਤਾਂ ਸਮੇਤ ਸਾਰੇ ਲੋਕਾਂ ਨੂੰ ਆਖਿਆ, “ਹੇ ਸਾਰੇ ਯਹੂਦਾਹ ਅਤੇ ਮਿਸਰ ਦੇ ਲੋਕੋ, ਯਾਹਵੇਹ ਦਾ ਬਚਨ ਸੁਣੋ।

25ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹੀ ਆਖਦਾ ਹੈ: ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਉਹੀ ਕੀਤਾ ਹੈ ਜੋ ਤੁਸੀਂ ਕਿਹਾ ਸੀ ਕਿ ਤੁਸੀਂ ਕਰੋਗੇ ਜਦੋਂ ਤੁਸੀਂ ਇਕਰਾਰ ਕੀਤਾ ਸੀ। “ਅਸੀਂ ਧੂਪ ਧੁਖਾਉਣ ਅਤੇ ਡੋਲ੍ਹਣ ਦੀਆਂ ਸੁੱਖਣਾਂ ਨੂੰ ਜ਼ਰੂਰ ਪੂਰਾ ਕਰਾਂਗੇ। ‘ਸਵਰਗ ਦੀ ਰਾਣੀ ਨੂੰ ਪੀਣ ਦੀ ਭੇਟ ਚੜ੍ਹਾਓ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.