15ਤੇਰੇ ਯੋਧਿਆਂ ਨੂੰ ਕਿਉਂ ਨੀਵਾਂ ਕੀਤਾ ਜਾਵੇਗਾ? ਉਹ ਖੜੇ ਨਹੀਂ ਹੋ ਸਕਦੇ, ਕਿਉਂਕਿ ਯਾਹਵੇਹ ਉਹਨਾਂ ਨੂੰ ਹੇਠਾਂ ਧੱਕ ਦੇਵੇਗਾ।
16ਉਹ ਵਾਰ-ਵਾਰ ਠੋਕਰ ਖਾਣਗੇ। ਉਹ ਇੱਕ-ਦੂਜੇ ਉੱਤੇ ਡਿੱਗਣਗੇ। ਉਹ ਆਖਣਗੇ, ‘ਉੱਠੋ, ਅਸੀਂ ਜ਼ਾਲਮ ਦੀ ਤਲਵਾਰ ਤੋਂ ਦੂਰ ਆਪਣੇ ਲੋਕਾਂ ਅਤੇ ਆਪਣੇ ਜਨਮ ਭੂਮੀ ਨੂੰ ਵਾਪਸ ਚੱਲੀਏ।’
17ਉੱਥੇ ਉਹ ਪੁਕਾਰਣਗੇ, ਮਿਸਰ ਦਾ ਰਾਜਾ ਫ਼ਿਰਾਊਨ ਸਿਰਫ ਇੱਕ ਉੱਚੀ ਆਵਾਜ਼ ਹੈ; ‘ਉਸਨੇ ਆਪਣਾ ਮੌਕਾ ਗੁਆ ਦਿੱਤਾ ਹੈ।’
18“ਜਿਵੇਂ ਮੈਂ ਜੀਉਂਦਾ ਹਾਂ,” ਰਾਜੇ ਨੇ ਐਲਾਨ ਕੀਤਾ, ਜਿਸਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ, “ਇੱਕ ਅਜਿਹਾ ਆਵੇਗਾ ਜੋ ਪਹਾੜਾਂ ਵਿੱਚ ਤਾਬੋਰ ਵਰਗਾ ਹੈ, ਸਮੁੰਦਰ ਦੇ ਕੰਢੇ ਕਰਮਲ ਵਰਗਾ ਹੈ।
19ਗ਼ੁਲਾਮੀ ਲਈ ਆਪਣਾ ਸਮਾਨ ਬੰਨ੍ਹੋ, ਤੁਸੀਂ ਜਿਹੜੇ ਮਿਸਰ ਵਿੱਚ ਰਹਿੰਦੇ ਹੋ, ਨੋਫ਼ ਨੂੰ ਉਜਾੜ ਦਿੱਤਾ ਜਾਵੇਗਾ ਜਿਹ ਦੇ ਵਿੱਚ ਕੋਈ ਨਾ ਵੱਸੇਗਾ।