ਯਿਰਮਿਯਾਹ 46

ਉਹ ਵਾਰ-ਵਾਰ ਠੋਕਰ ਖਾਣਗੇ। ਉਹ ਇੱਕ-ਦੂਜੇ ਉੱਤੇ ਡਿੱਗਣਗੇ। ਉਹ ਆਖਣਗੇ, ‘ਉੱਠੋ, ਅਸੀਂ ਜ਼ਾਲਮ ਦੀ ਤਲਵਾਰ ਤੋਂ ਦੂਰ ਆਪਣੇ ਲੋਕਾਂ ਅਤੇ ਆਪਣੇ ਜਨਮ ਭੂਮੀ ਨੂੰ ਵਾਪਸ ਚੱਲੀਏ।’

Jeremiah 46:16 (UKJV) He made many to fall, yea, one fell upon another: and they said, Arise, and let us go again to our own people, and to the land of our nativity, from the oppressing sword.

14“ਮਿਸਰ ਵਿੱਚ ਇਹ ਘੋਸ਼ਣਾ ਕਰੋ, ਅਤੇ ਮਿਗਦੋਲ ਵਿੱਚ ਇਸਦਾ ਪ੍ਰਚਾਰ ਕਰੋ; ਨੋਫ਼ ਅਤੇ ਤਾਹਪਨਹੇਸ ਵਿੱਚ ਵੀ ਇਸ ਦਾ ਐਲਾਨ ਕਰੋ: ‘ਆਪਣੀਆਂ ਸਥਿਤੀਆਂ ਸੰਭਾਲੋ ਅਤੇ ਤਿਆਰ ਹੋ ਜਾਓ, ਕਿਉਂਕਿ ਤਲਵਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਖਾ ਜਾਵੇਂਗੀ।’

15ਤੇਰੇ ਯੋਧਿਆਂ ਨੂੰ ਕਿਉਂ ਨੀਵਾਂ ਕੀਤਾ ਜਾਵੇਗਾ? ਉਹ ਖੜੇ ਨਹੀਂ ਹੋ ਸਕਦੇ, ਕਿਉਂਕਿ ਯਾਹਵੇਹ ਉਹਨਾਂ ਨੂੰ ਹੇਠਾਂ ਧੱਕ ਦੇਵੇਗਾ।

16ਉਹ ਵਾਰ-ਵਾਰ ਠੋਕਰ ਖਾਣਗੇ। ਉਹ ਇੱਕ-ਦੂਜੇ ਉੱਤੇ ਡਿੱਗਣਗੇ। ਉਹ ਆਖਣਗੇ, ‘ਉੱਠੋ, ਅਸੀਂ ਜ਼ਾਲਮ ਦੀ ਤਲਵਾਰ ਤੋਂ ਦੂਰ ਆਪਣੇ ਲੋਕਾਂ ਅਤੇ ਆਪਣੇ ਜਨਮ ਭੂਮੀ ਨੂੰ ਵਾਪਸ ਚੱਲੀਏ।’

17ਉੱਥੇ ਉਹ ਪੁਕਾਰਣਗੇ, ਮਿਸਰ ਦਾ ਰਾਜਾ ਫ਼ਿਰਾਊਨ ਸਿਰਫ ਇੱਕ ਉੱਚੀ ਆਵਾਜ਼ ਹੈ; ‘ਉਸਨੇ ਆਪਣਾ ਮੌਕਾ ਗੁਆ ਦਿੱਤਾ ਹੈ।’

18“ਜਿਵੇਂ ਮੈਂ ਜੀਉਂਦਾ ਹਾਂ,” ਰਾਜੇ ਨੇ ਐਲਾਨ ਕੀਤਾ, ਜਿਸਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ, “ਇੱਕ ਅਜਿਹਾ ਆਵੇਗਾ ਜੋ ਪਹਾੜਾਂ ਵਿੱਚ ਤਾਬੋਰ ਵਰਗਾ ਹੈ, ਸਮੁੰਦਰ ਦੇ ਕੰਢੇ ਕਰਮਲ ਵਰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.