ਯਿਰਮਿਯਾਹ 46

“ਮਿਸਰ ਵਿੱਚ ਇਹ ਘੋਸ਼ਣਾ ਕਰੋ, ਅਤੇ ਮਿਗਦੋਲ ਵਿੱਚ ਇਸਦਾ ਪ੍ਰਚਾਰ ਕਰੋ; ਨੋਫ਼ ਅਤੇ ਤਾਹਪਨਹੇਸ ਵਿੱਚ ਵੀ ਇਸ ਦਾ ਐਲਾਨ ਕਰੋ: ‘ਆਪਣੀਆਂ ਸਥਿਤੀਆਂ ਸੰਭਾਲੋ ਅਤੇ ਤਿਆਰ ਹੋ ਜਾਓ, ਕਿਉਂਕਿ ਤਲਵਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਖਾ ਜਾਵੇਂਗੀ।’

Jeremiah 46:14 (UKJV) Declare all of you in Egypt, and publish in Migdol, and publish in Noph and in Tahpanhes: say all of you, Stand fast, and prepare you; for the sword shall devour round about you.

12ਕੌਮਾਂ ਤੇਰੀ ਸ਼ਰਮ ਬਾਰੇ ਸੁਣਨਗੀਆਂ। ਤੇਰੇ ਰੋਣ ਨਾਲ ਧਰਤੀ ਭਰ ਜਾਵੇਗੀ। ਇੱਕ ਯੋਧਾ ਦੂਸਰੇ ਯੋਧੇ ਨਾਲ ਠੋਕਰ ਖਾਵੇਗਾ; ਦੋਵੇਂ ਇਕੱਠੇ ਡਿੱਗਣਗੇ।”

13ਇਹ ਉਹ ਸੰਦੇਸ਼ ਹੈ ਜੋ ਯਾਹਵੇਹ ਨੇ ਯਿਰਮਿਯਾਹ ਨਬੀ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਬਾਰੇ ਬੋਲਿਆ ਸੀ ਕਿ ਉਹ ਮਿਸਰ ਉੱਤੇ ਹਮਲਾ ਕਰਨ ਲਈ ਆਵੇਗਾ:

14“ਮਿਸਰ ਵਿੱਚ ਇਹ ਘੋਸ਼ਣਾ ਕਰੋ, ਅਤੇ ਮਿਗਦੋਲ ਵਿੱਚ ਇਸਦਾ ਪ੍ਰਚਾਰ ਕਰੋ; ਨੋਫ਼ ਅਤੇ ਤਾਹਪਨਹੇਸ ਵਿੱਚ ਵੀ ਇਸ ਦਾ ਐਲਾਨ ਕਰੋ: ‘ਆਪਣੀਆਂ ਸਥਿਤੀਆਂ ਸੰਭਾਲੋ ਅਤੇ ਤਿਆਰ ਹੋ ਜਾਓ, ਕਿਉਂਕਿ ਤਲਵਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਖਾ ਜਾਵੇਂਗੀ।’

15ਤੇਰੇ ਯੋਧਿਆਂ ਨੂੰ ਕਿਉਂ ਨੀਵਾਂ ਕੀਤਾ ਜਾਵੇਗਾ? ਉਹ ਖੜੇ ਨਹੀਂ ਹੋ ਸਕਦੇ, ਕਿਉਂਕਿ ਯਾਹਵੇਹ ਉਹਨਾਂ ਨੂੰ ਹੇਠਾਂ ਧੱਕ ਦੇਵੇਗਾ।

16ਉਹ ਵਾਰ-ਵਾਰ ਠੋਕਰ ਖਾਣਗੇ। ਉਹ ਇੱਕ-ਦੂਜੇ ਉੱਤੇ ਡਿੱਗਣਗੇ। ਉਹ ਆਖਣਗੇ, ‘ਉੱਠੋ, ਅਸੀਂ ਜ਼ਾਲਮ ਦੀ ਤਲਵਾਰ ਤੋਂ ਦੂਰ ਆਪਣੇ ਲੋਕਾਂ ਅਤੇ ਆਪਣੇ ਜਨਮ ਭੂਮੀ ਨੂੰ ਵਾਪਸ ਚੱਲੀਏ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.