11“ਗਿਲਆਦ ਨੂੰ ਜਾਹ ਅਤੇ ਬਲਸਾਨ ਲੈ, ਮਿਸਰ ਦੀ ਕੁਆਰੀ ਧੀਏ। ਪਰ ਤੂੰ ਬਹੁਤ ਸਾਰੀਆਂ ਦਵਾਈਆਂ ਵਿਅਰਥ ਵਰਤਦੀ ਹੈ। ਤੇਰੇ ਲਈ ਕੋਈ ਇਲਾਜ ਨਹੀਂ ਹੈ।
12ਕੌਮਾਂ ਤੇਰੀ ਸ਼ਰਮ ਬਾਰੇ ਸੁਣਨਗੀਆਂ। ਤੇਰੇ ਰੋਣ ਨਾਲ ਧਰਤੀ ਭਰ ਜਾਵੇਗੀ। ਇੱਕ ਯੋਧਾ ਦੂਸਰੇ ਯੋਧੇ ਨਾਲ ਠੋਕਰ ਖਾਵੇਗਾ; ਦੋਵੇਂ ਇਕੱਠੇ ਡਿੱਗਣਗੇ।”
13ਇਹ ਉਹ ਸੰਦੇਸ਼ ਹੈ ਜੋ ਯਾਹਵੇਹ ਨੇ ਯਿਰਮਿਯਾਹ ਨਬੀ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਬਾਰੇ ਬੋਲਿਆ ਸੀ ਕਿ ਉਹ ਮਿਸਰ ਉੱਤੇ ਹਮਲਾ ਕਰਨ ਲਈ ਆਵੇਗਾ:
14“ਮਿਸਰ ਵਿੱਚ ਇਹ ਘੋਸ਼ਣਾ ਕਰੋ, ਅਤੇ ਮਿਗਦੋਲ ਵਿੱਚ ਇਸਦਾ ਪ੍ਰਚਾਰ ਕਰੋ; ਨੋਫ਼ ਅਤੇ ਤਾਹਪਨਹੇਸ ਵਿੱਚ ਵੀ ਇਸ ਦਾ ਐਲਾਨ ਕਰੋ: ‘ਆਪਣੀਆਂ ਸਥਿਤੀਆਂ ਸੰਭਾਲੋ ਅਤੇ ਤਿਆਰ ਹੋ ਜਾਓ, ਕਿਉਂਕਿ ਤਲਵਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਖਾ ਜਾਵੇਂਗੀ।’
15ਤੇਰੇ ਯੋਧਿਆਂ ਨੂੰ ਕਿਉਂ ਨੀਵਾਂ ਕੀਤਾ ਜਾਵੇਗਾ? ਉਹ ਖੜੇ ਨਹੀਂ ਹੋ ਸਕਦੇ, ਕਿਉਂਕਿ ਯਾਹਵੇਹ ਉਹਨਾਂ ਨੂੰ ਹੇਠਾਂ ਧੱਕ ਦੇਵੇਗਾ।