ਯਿਰਮਿਯਾਹ 46

ਕੌਮਾਂ ਤੇਰੀ ਸ਼ਰਮ ਬਾਰੇ ਸੁਣਨਗੀਆਂ। ਤੇਰੇ ਰੋਣ ਨਾਲ ਧਰਤੀ ਭਰ ਜਾਵੇਗੀ। ਇੱਕ ਯੋਧਾ ਦੂਸਰੇ ਯੋਧੇ ਨਾਲ ਠੋਕਰ ਖਾਵੇਗਾ; ਦੋਵੇਂ ਇਕੱਠੇ ਡਿੱਗਣਗੇ।”

Jeremiah 46:12 (UKJV) The nations have heard of your shame, and your cry has filled the land: for the mighty man has stumbled against the mighty, and they are fallen both together.

10ਉਹ ਦਿਨ ਸਰਬਸ਼ਕਤੀਮਾਨ ਯਾਹਵੇਹ ਦਾ ਹੈ ਇੱਕ ਬਦਲਾ ਲੈਣ ਦਾ ਦਿਨ, ਕਿ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇ। ਤਲਵਾਰ ਉਦੋਂ ਤੱਕ ਸੰਤੁਸ਼ਟ ਨਹੀਂ ਹੁੰਦੀ ਜਦੋਂ ਤੱਕ ਉਹ ਖਾ ਕੇ ਰੱਜ ਨਹੀਂ ਜਾਂਦੀ, ਜਦੋਂ ਤੱਕ ਉਹ ਲਹੂ ਨਾਲ ਆਪਣੀ ਪਿਆਸ ਨਹੀਂ ਬੁਝਾਉਂਦੀ। ਕਿਉਂਕਿ ਯਾਹਵੇਹ, ਸਰਬਸ਼ਕਤੀਮਾਨ, ਫ਼ਰਾਤ ਦਰਿਆ ਦੇ ਕੰਢੇ ਉੱਤਰ ਦੀ ਧਰਤੀ ਉੱਤੇ ਬਲੀਦਾਨ ਚੜ੍ਹਾਵੇਗਾ।

11“ਗਿਲਆਦ ਨੂੰ ਜਾਹ ਅਤੇ ਬਲਸਾਨ ਲੈ, ਮਿਸਰ ਦੀ ਕੁਆਰੀ ਧੀਏ। ਪਰ ਤੂੰ ਬਹੁਤ ਸਾਰੀਆਂ ਦਵਾਈਆਂ ਵਿਅਰਥ ਵਰਤਦੀ ਹੈ। ਤੇਰੇ ਲਈ ਕੋਈ ਇਲਾਜ ਨਹੀਂ ਹੈ।

12ਕੌਮਾਂ ਤੇਰੀ ਸ਼ਰਮ ਬਾਰੇ ਸੁਣਨਗੀਆਂ। ਤੇਰੇ ਰੋਣ ਨਾਲ ਧਰਤੀ ਭਰ ਜਾਵੇਗੀ। ਇੱਕ ਯੋਧਾ ਦੂਸਰੇ ਯੋਧੇ ਨਾਲ ਠੋਕਰ ਖਾਵੇਗਾ; ਦੋਵੇਂ ਇਕੱਠੇ ਡਿੱਗਣਗੇ।”

13ਇਹ ਉਹ ਸੰਦੇਸ਼ ਹੈ ਜੋ ਯਾਹਵੇਹ ਨੇ ਯਿਰਮਿਯਾਹ ਨਬੀ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਬਾਰੇ ਬੋਲਿਆ ਸੀ ਕਿ ਉਹ ਮਿਸਰ ਉੱਤੇ ਹਮਲਾ ਕਰਨ ਲਈ ਆਵੇਗਾ:

14“ਮਿਸਰ ਵਿੱਚ ਇਹ ਘੋਸ਼ਣਾ ਕਰੋ, ਅਤੇ ਮਿਗਦੋਲ ਵਿੱਚ ਇਸਦਾ ਪ੍ਰਚਾਰ ਕਰੋ; ਨੋਫ਼ ਅਤੇ ਤਾਹਪਨਹੇਸ ਵਿੱਚ ਵੀ ਇਸ ਦਾ ਐਲਾਨ ਕਰੋ: ‘ਆਪਣੀਆਂ ਸਥਿਤੀਆਂ ਸੰਭਾਲੋ ਅਤੇ ਤਿਆਰ ਹੋ ਜਾਓ, ਕਿਉਂਕਿ ਤਲਵਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਖਾ ਜਾਵੇਂਗੀ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.