22ਮਿਸਰ ਭੱਜਣ ਵਾਲੇ ਸੱਪ ਵਾਂਗ ਚੀਕਦਾ ਹੈ ਜਦੋਂ ਦੁਸ਼ਮਣ ਤਾਕਤ ਵਿੱਚ ਅੱਗੇ ਵਧਦਾ ਹੈ; ਉਹ ਕੁਹਾੜੀਆਂ ਨਾਲ ਉਸ ਦੇ ਵਿਰੁੱਧ ਆਉਣਗੇ, ਉਹਨਾਂ ਮਨੁੱਖਾਂ ਵਾਂਗ ਜਿਹੜੇ ਰੁੱਖਾਂ ਨੂੰ ਵੱਢਦੇ ਹਨ।
23ਉਹ ਉਸ ਦੇ ਜੰਗਲ ਨੂੰ ਕੱਟ ਦੇਣਗੇ,” ਯਾਹਵੇਹ ਦਾ ਵਾਕ ਹੈ, “ਭਾਵੇਂ ਇਹ ਸੰਘਣਾ ਹੋਵੇ। ਉਹ ਟਿੱਡੀਆਂ ਨਾਲੋਂ ਵੀ ਵੱਧ ਹਨ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।
24ਮਿਸਰ ਧੀ ਨੂੰ ਸ਼ਰਮਸਾਰ ਕੀਤਾ ਜਾਵੇਗਾ, ਉੱਤਰ ਦੇ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ।”
25ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: “ਮੈਂ ਥੀਬਸ ਦੇ ਆਮੋਨ ਦੇਵਤੇ, ਫ਼ਿਰਾਊਨ, ਮਿਸਰ ਅਤੇ ਉਸਦੇ ਦੇਵਤਿਆਂ ਅਤੇ ਉਸਦੇ ਰਾਜਿਆਂ ਉੱਤੇ, ਅਤੇ ਫ਼ਿਰਾਊਨ ਉੱਤੇ ਭਰੋਸਾ ਰੱਖਣ ਵਾਲਿਆਂ ਉੱਤੇ ਸਜ਼ਾ ਲਿਆਉਣ ਵਾਲਾ ਹਾਂ।
26ਮੈਂ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ ਬਾਬੇਲ ਦੇ ਰਾਜਾ ਨਬੂਕਦਨੱਸਰ ਅਤੇ ਉਸਦੇ ਅਧਿਕਾਰੀਆਂ ਦੇ ਬਾਅਦ ਵਿੱਚ, ਹਾਲਾਂਕਿ, ਮਿਸਰ ਪਿਛਲੇ ਸਮਿਆਂ ਵਾਂਗ ਆਬਾਦ ਹੋਵੇਗਾ,” ਯਾਹਵੇਹ ਦਾ ਵਾਕ ਹੈ।