ਯਿਰਮਿਯਾਹ 46

ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: “ਮੈਂ ਥੀਬਸ ਦੇ ਆਮੋਨ ਦੇਵਤੇ, ਫ਼ਿਰਾਊਨ, ਮਿਸਰ ਅਤੇ ਉਸਦੇ ਦੇਵਤਿਆਂ ਅਤੇ ਉਸਦੇ ਰਾਜਿਆਂ ਉੱਤੇ, ਅਤੇ ਫ਼ਿਰਾਊਨ ਉੱਤੇ ਭਰੋਸਾ ਰੱਖਣ ਵਾਲਿਆਂ ਉੱਤੇ ਸਜ਼ਾ ਲਿਆਉਣ ਵਾਲਾ ਹਾਂ।

Jeremiah 46:25 (UKJV) The LORD of hosts, the God of Israel, says; Behold, I will punish the multitude of No, and Pharaoh, and Egypt, with their gods, and their kings; even Pharaoh, and all them that trust in him:

23ਉਹ ਉਸ ਦੇ ਜੰਗਲ ਨੂੰ ਕੱਟ ਦੇਣਗੇ,” ਯਾਹਵੇਹ ਦਾ ਵਾਕ ਹੈ, “ਭਾਵੇਂ ਇਹ ਸੰਘਣਾ ਹੋਵੇ। ਉਹ ਟਿੱਡੀਆਂ ਨਾਲੋਂ ਵੀ ਵੱਧ ਹਨ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।

24ਮਿਸਰ ਧੀ ਨੂੰ ਸ਼ਰਮਸਾਰ ਕੀਤਾ ਜਾਵੇਗਾ, ਉੱਤਰ ਦੇ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ।”

25ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: “ਮੈਂ ਥੀਬਸ ਦੇ ਆਮੋਨ ਦੇਵਤੇ, ਫ਼ਿਰਾਊਨ, ਮਿਸਰ ਅਤੇ ਉਸਦੇ ਦੇਵਤਿਆਂ ਅਤੇ ਉਸਦੇ ਰਾਜਿਆਂ ਉੱਤੇ, ਅਤੇ ਫ਼ਿਰਾਊਨ ਉੱਤੇ ਭਰੋਸਾ ਰੱਖਣ ਵਾਲਿਆਂ ਉੱਤੇ ਸਜ਼ਾ ਲਿਆਉਣ ਵਾਲਾ ਹਾਂ।

26ਮੈਂ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ ਬਾਬੇਲ ਦੇ ਰਾਜਾ ਨਬੂਕਦਨੱਸਰ ਅਤੇ ਉਸਦੇ ਅਧਿਕਾਰੀਆਂ ਦੇ ਬਾਅਦ ਵਿੱਚ, ਹਾਲਾਂਕਿ, ਮਿਸਰ ਪਿਛਲੇ ਸਮਿਆਂ ਵਾਂਗ ਆਬਾਦ ਹੋਵੇਗਾ,” ਯਾਹਵੇਹ ਦਾ ਵਾਕ ਹੈ।

27“ਯਾਕੋਬ, ਮੇਰੇ ਸੇਵਕ, ਨਾ ਡਰ; ਘਬਰਾ ਨਾ, ਇਸਰਾਏਲ! ਮੈਂ ਜ਼ਰੂਰ ਤੁਹਾਨੂੰ ਦੂਰ-ਦੁਰਾਡੇ ਤੋਂ ਬਚਾਵਾਂਗਾ, ਤੁਹਾਡੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ। ਯਾਕੋਬ ਨੂੰ ਫੇਰ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ, ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.