ਯਿਰਮਿਯਾਹ 46

“ਯਾਕੋਬ, ਮੇਰੇ ਸੇਵਕ, ਨਾ ਡਰ; ਘਬਰਾ ਨਾ, ਇਸਰਾਏਲ! ਮੈਂ ਜ਼ਰੂਰ ਤੁਹਾਨੂੰ ਦੂਰ-ਦੁਰਾਡੇ ਤੋਂ ਬਚਾਵਾਂਗਾ, ਤੁਹਾਡੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ। ਯਾਕੋਬ ਨੂੰ ਫੇਰ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ, ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।

Jeremiah 46:27 (UKJV) But fear not you, O my servant Jacob, and be not dismayed, O Israel: for, behold, I will save you from far off, and your seed from the land of their captivity; and Jacob shall return, and be in rest and at ease, and none shall make him afraid.

25ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: “ਮੈਂ ਥੀਬਸ ਦੇ ਆਮੋਨ ਦੇਵਤੇ, ਫ਼ਿਰਾਊਨ, ਮਿਸਰ ਅਤੇ ਉਸਦੇ ਦੇਵਤਿਆਂ ਅਤੇ ਉਸਦੇ ਰਾਜਿਆਂ ਉੱਤੇ, ਅਤੇ ਫ਼ਿਰਾਊਨ ਉੱਤੇ ਭਰੋਸਾ ਰੱਖਣ ਵਾਲਿਆਂ ਉੱਤੇ ਸਜ਼ਾ ਲਿਆਉਣ ਵਾਲਾ ਹਾਂ।

26ਮੈਂ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ ਬਾਬੇਲ ਦੇ ਰਾਜਾ ਨਬੂਕਦਨੱਸਰ ਅਤੇ ਉਸਦੇ ਅਧਿਕਾਰੀਆਂ ਦੇ ਬਾਅਦ ਵਿੱਚ, ਹਾਲਾਂਕਿ, ਮਿਸਰ ਪਿਛਲੇ ਸਮਿਆਂ ਵਾਂਗ ਆਬਾਦ ਹੋਵੇਗਾ,” ਯਾਹਵੇਹ ਦਾ ਵਾਕ ਹੈ।

27“ਯਾਕੋਬ, ਮੇਰੇ ਸੇਵਕ, ਨਾ ਡਰ; ਘਬਰਾ ਨਾ, ਇਸਰਾਏਲ! ਮੈਂ ਜ਼ਰੂਰ ਤੁਹਾਨੂੰ ਦੂਰ-ਦੁਰਾਡੇ ਤੋਂ ਬਚਾਵਾਂਗਾ, ਤੁਹਾਡੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ। ਯਾਕੋਬ ਨੂੰ ਫੇਰ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ, ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।

28ਯਾਕੋਬ, ਮੇਰੇ ਸੇਵਕ, ਨਾ ਡਰ, ਕਿਉਂ ਜੋ ਮੈਂ ਤੇਰੇ ਨਾਲ ਹਾਂ,” ਯਾਹਵੇਹ ਦਾ ਵਾਕ ਹੈ। “ਭਾਵੇਂ ਮੈਂ ਉਹਨਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਖਿੰਡਾ ਦਿੰਦਾ ਹਾਂ, ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਅਨੁਸ਼ਾਸਨ ਦਿਆਂਗਾ, ਪਰ ਸਿਰਫ ਉਚਿਤ ਮਾਤਰਾ ਵਿੱਚ; ਮੈਂ ਤੁਹਾਨੂੰ ਪੂਰੀ ਤਰ੍ਹਾਂ ਬਿਨਾਂ ਸਜ਼ਾ ਦੇ ਨਹੀਂ ਜਾਣ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.