ਯਿਰਮਿਯਾਹ 46

ਮਿਸਰ ਭੱਜਣ ਵਾਲੇ ਸੱਪ ਵਾਂਗ ਚੀਕਦਾ ਹੈ ਜਦੋਂ ਦੁਸ਼ਮਣ ਤਾਕਤ ਵਿੱਚ ਅੱਗੇ ਵਧਦਾ ਹੈ; ਉਹ ਕੁਹਾੜੀਆਂ ਨਾਲ ਉਸ ਦੇ ਵਿਰੁੱਧ ਆਉਣਗੇ, ਉਹਨਾਂ ਮਨੁੱਖਾਂ ਵਾਂਗ ਜਿਹੜੇ ਰੁੱਖਾਂ ਨੂੰ ਵੱਢਦੇ ਹਨ।

Jeremiah 46:22 (UKJV) The voice thereof shall go like a serpent; for they shall march with an army, and come against her with axes, as hewers of wood.

20“ਮਿਸਰ ਇੱਕ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਇੱਕ ਮੱਖੀ ਉਸ ਦੇ ਵਿਰੁੱਧ ਆ ਰਹੀ ਹੈ।

21ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵੱਛਿਆਂ ਵਾਂਗੂੰ ਹਨ। ਉਹ ਵੀ ਮੁੜਨਗੇ ਅਤੇ ਇਕੱਠੇ ਭੱਜਣਗੇ, ਉਹ ਆਪਣੇ ਟਿਕਾਣੇ ਉੱਤੇ ਨਹੀਂ ਖੜੇ ਹੋਣਗੇ, ਕਿਉਂਕਿ ਬਿਪਤਾ ਦਾ ਦਿਨ ਉਹਨਾਂ ਉੱਤੇ ਆ ਰਿਹਾ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਹੈ।

22ਮਿਸਰ ਭੱਜਣ ਵਾਲੇ ਸੱਪ ਵਾਂਗ ਚੀਕਦਾ ਹੈ ਜਦੋਂ ਦੁਸ਼ਮਣ ਤਾਕਤ ਵਿੱਚ ਅੱਗੇ ਵਧਦਾ ਹੈ; ਉਹ ਕੁਹਾੜੀਆਂ ਨਾਲ ਉਸ ਦੇ ਵਿਰੁੱਧ ਆਉਣਗੇ, ਉਹਨਾਂ ਮਨੁੱਖਾਂ ਵਾਂਗ ਜਿਹੜੇ ਰੁੱਖਾਂ ਨੂੰ ਵੱਢਦੇ ਹਨ।

23ਉਹ ਉਸ ਦੇ ਜੰਗਲ ਨੂੰ ਕੱਟ ਦੇਣਗੇ,” ਯਾਹਵੇਹ ਦਾ ਵਾਕ ਹੈ, “ਭਾਵੇਂ ਇਹ ਸੰਘਣਾ ਹੋਵੇ। ਉਹ ਟਿੱਡੀਆਂ ਨਾਲੋਂ ਵੀ ਵੱਧ ਹਨ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।

24ਮਿਸਰ ਧੀ ਨੂੰ ਸ਼ਰਮਸਾਰ ਕੀਤਾ ਜਾਵੇਗਾ, ਉੱਤਰ ਦੇ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.