ਯਿਰਮਿਯਾਹ 46

“ਮਿਸਰ ਇੱਕ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਇੱਕ ਮੱਖੀ ਉਸ ਦੇ ਵਿਰੁੱਧ ਆ ਰਹੀ ਹੈ।

Jeremiah 46:20 (UKJV) Egypt is like a very fair heifer, but destruction comes; it comes out of the north.

18“ਜਿਵੇਂ ਮੈਂ ਜੀਉਂਦਾ ਹਾਂ,” ਰਾਜੇ ਨੇ ਐਲਾਨ ਕੀਤਾ, ਜਿਸਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ, “ਇੱਕ ਅਜਿਹਾ ਆਵੇਗਾ ਜੋ ਪਹਾੜਾਂ ਵਿੱਚ ਤਾਬੋਰ ਵਰਗਾ ਹੈ, ਸਮੁੰਦਰ ਦੇ ਕੰਢੇ ਕਰਮਲ ਵਰਗਾ ਹੈ।

19ਗ਼ੁਲਾਮੀ ਲਈ ਆਪਣਾ ਸਮਾਨ ਬੰਨ੍ਹੋ, ਤੁਸੀਂ ਜਿਹੜੇ ਮਿਸਰ ਵਿੱਚ ਰਹਿੰਦੇ ਹੋ, ਨੋਫ਼ ਨੂੰ ਉਜਾੜ ਦਿੱਤਾ ਜਾਵੇਗਾ ਜਿਹ ਦੇ ਵਿੱਚ ਕੋਈ ਨਾ ਵੱਸੇਗਾ।

20“ਮਿਸਰ ਇੱਕ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਇੱਕ ਮੱਖੀ ਉਸ ਦੇ ਵਿਰੁੱਧ ਆ ਰਹੀ ਹੈ।

21ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵੱਛਿਆਂ ਵਾਂਗੂੰ ਹਨ। ਉਹ ਵੀ ਮੁੜਨਗੇ ਅਤੇ ਇਕੱਠੇ ਭੱਜਣਗੇ, ਉਹ ਆਪਣੇ ਟਿਕਾਣੇ ਉੱਤੇ ਨਹੀਂ ਖੜੇ ਹੋਣਗੇ, ਕਿਉਂਕਿ ਬਿਪਤਾ ਦਾ ਦਿਨ ਉਹਨਾਂ ਉੱਤੇ ਆ ਰਿਹਾ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਹੈ।

22ਮਿਸਰ ਭੱਜਣ ਵਾਲੇ ਸੱਪ ਵਾਂਗ ਚੀਕਦਾ ਹੈ ਜਦੋਂ ਦੁਸ਼ਮਣ ਤਾਕਤ ਵਿੱਚ ਅੱਗੇ ਵਧਦਾ ਹੈ; ਉਹ ਕੁਹਾੜੀਆਂ ਨਾਲ ਉਸ ਦੇ ਵਿਰੁੱਧ ਆਉਣਗੇ, ਉਹਨਾਂ ਮਨੁੱਖਾਂ ਵਾਂਗ ਜਿਹੜੇ ਰੁੱਖਾਂ ਨੂੰ ਵੱਢਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.