ਯਿਰਮਿਯਾਹ 46

ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵੱਛਿਆਂ ਵਾਂਗੂੰ ਹਨ। ਉਹ ਵੀ ਮੁੜਨਗੇ ਅਤੇ ਇਕੱਠੇ ਭੱਜਣਗੇ, ਉਹ ਆਪਣੇ ਟਿਕਾਣੇ ਉੱਤੇ ਨਹੀਂ ਖੜੇ ਹੋਣਗੇ, ਕਿਉਂਕਿ ਬਿਪਤਾ ਦਾ ਦਿਨ ਉਹਨਾਂ ਉੱਤੇ ਆ ਰਿਹਾ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਹੈ।

Jeremiah 46:21 (UKJV) Also her hired men are in the midst of her like fatted bullocks; for they also are turned back, and are fled away together: they did not stand, because the day of their calamity was come upon them, and the time of their visitation.

19ਗ਼ੁਲਾਮੀ ਲਈ ਆਪਣਾ ਸਮਾਨ ਬੰਨ੍ਹੋ, ਤੁਸੀਂ ਜਿਹੜੇ ਮਿਸਰ ਵਿੱਚ ਰਹਿੰਦੇ ਹੋ, ਨੋਫ਼ ਨੂੰ ਉਜਾੜ ਦਿੱਤਾ ਜਾਵੇਗਾ ਜਿਹ ਦੇ ਵਿੱਚ ਕੋਈ ਨਾ ਵੱਸੇਗਾ।

20“ਮਿਸਰ ਇੱਕ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਇੱਕ ਮੱਖੀ ਉਸ ਦੇ ਵਿਰੁੱਧ ਆ ਰਹੀ ਹੈ।

21ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵੱਛਿਆਂ ਵਾਂਗੂੰ ਹਨ। ਉਹ ਵੀ ਮੁੜਨਗੇ ਅਤੇ ਇਕੱਠੇ ਭੱਜਣਗੇ, ਉਹ ਆਪਣੇ ਟਿਕਾਣੇ ਉੱਤੇ ਨਹੀਂ ਖੜੇ ਹੋਣਗੇ, ਕਿਉਂਕਿ ਬਿਪਤਾ ਦਾ ਦਿਨ ਉਹਨਾਂ ਉੱਤੇ ਆ ਰਿਹਾ ਹੈ, ਉਹਨਾਂ ਲਈ ਸਜ਼ਾ ਦਾ ਸਮਾਂ ਹੈ।

22ਮਿਸਰ ਭੱਜਣ ਵਾਲੇ ਸੱਪ ਵਾਂਗ ਚੀਕਦਾ ਹੈ ਜਦੋਂ ਦੁਸ਼ਮਣ ਤਾਕਤ ਵਿੱਚ ਅੱਗੇ ਵਧਦਾ ਹੈ; ਉਹ ਕੁਹਾੜੀਆਂ ਨਾਲ ਉਸ ਦੇ ਵਿਰੁੱਧ ਆਉਣਗੇ, ਉਹਨਾਂ ਮਨੁੱਖਾਂ ਵਾਂਗ ਜਿਹੜੇ ਰੁੱਖਾਂ ਨੂੰ ਵੱਢਦੇ ਹਨ।

23ਉਹ ਉਸ ਦੇ ਜੰਗਲ ਨੂੰ ਕੱਟ ਦੇਣਗੇ,” ਯਾਹਵੇਹ ਦਾ ਵਾਕ ਹੈ, “ਭਾਵੇਂ ਇਹ ਸੰਘਣਾ ਹੋਵੇ। ਉਹ ਟਿੱਡੀਆਂ ਨਾਲੋਂ ਵੀ ਵੱਧ ਹਨ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.