ਯਿਰਮਿਯਾਹ 46

“ਆਪਣੀਆਂ ਢਾਲਾਂ ਨੂੰ ਤਿਆਰ ਕਰੋ, ਦੋਵੇਂ ਵੱਡੀਆਂ ਅਤੇ ਛੋਟੀਆਂ ਨੂੰ, ਅਤੇ ਲੜਾਈ ਲਈ ਨਿਕਲੋਂ!

Jeremiah 46:3 (UKJV) Order all of you the buckler and shield, and draw near to battle.

1ਇਹ ਯਾਹਵੇਹ ਦਾ ਬਚਨ ਹੈ ਜੋ ਕੌਮਾਂ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

2ਮਿਸਰ ਦੇ ਬਾਰੇ: ਇਹ ਮਿਸਰ ਦੇ ਰਾਜੇ ਫ਼ਿਰਾਊਨ ਨੇਕੋ ਦੀ ਫ਼ੌਜ ਦੇ ਵਿਰੁੱਧ ਸੰਦੇਸ਼ ਹੈ, ਜਿਸ ਨੂੰ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੱਸਰ ਦੁਆਰਾ ਫ਼ਰਾਤ ਦਰਿਆ ਉੱਤੇ ਕਰਕਮੀਸ਼ ਵਿੱਚ ਹਰਾਇਆ ਗਿਆ ਸੀ:

3“ਆਪਣੀਆਂ ਢਾਲਾਂ ਨੂੰ ਤਿਆਰ ਕਰੋ, ਦੋਵੇਂ ਵੱਡੀਆਂ ਅਤੇ ਛੋਟੀਆਂ ਨੂੰ, ਅਤੇ ਲੜਾਈ ਲਈ ਨਿਕਲੋਂ!

4ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋ!

5ਮੈਂ ਇਹ ਕੀ ਵੇਖਿਆ? ਉਹ ਡਰ ਗਏ ਹਨ, ਉਹ ਪਿੱਛੇ ਹਟ ਰਹੇ ਹਨ, ਉਹਨਾਂ ਦੇ ਸੂਰਮੇ ਹਾਰ ਗਏ ਹਨ। ਉਹ ਕਾਹਲੀ ਨਾਲ ਭੱਜਦੇ ਹਨ ਉਹ ਪਿੱਛੇ ਵੇਖਦੇ, ਅਤੇ ਹਰ ਪਾਸੇ ਦਹਿਸ਼ਤ ਹੈ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.