3“ਆਪਣੀਆਂ ਢਾਲਾਂ ਨੂੰ ਤਿਆਰ ਕਰੋ, ਦੋਵੇਂ ਵੱਡੀਆਂ ਅਤੇ ਛੋਟੀਆਂ ਨੂੰ, ਅਤੇ ਲੜਾਈ ਲਈ ਨਿਕਲੋਂ!
4ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋ!
5ਮੈਂ ਇਹ ਕੀ ਵੇਖਿਆ? ਉਹ ਡਰ ਗਏ ਹਨ, ਉਹ ਪਿੱਛੇ ਹਟ ਰਹੇ ਹਨ, ਉਹਨਾਂ ਦੇ ਸੂਰਮੇ ਹਾਰ ਗਏ ਹਨ। ਉਹ ਕਾਹਲੀ ਨਾਲ ਭੱਜਦੇ ਹਨ ਉਹ ਪਿੱਛੇ ਵੇਖਦੇ, ਅਤੇ ਹਰ ਪਾਸੇ ਦਹਿਸ਼ਤ ਹੈ,” ਯਾਹਵੇਹ ਦਾ ਵਾਕ ਹੈ।
6“ਕਾਹਲਾ ਭੱਜ ਨਹੀਂ ਸਕਦਾ ਹੈ ਅਤੇ ਨਾ ਹੀ ਤਕੜਾ ਭੱਜ ਸਕਦਾ ਹੈ। ਉੱਤਰ ਵਿੱਚ ਫ਼ਰਾਤ ਦਰਿਆ ਦੇ ਕੋਲ ਉਹ ਠੋਕਰ ਖਾ ਕੇ ਡਿੱਗ ਗਏ।
7“ਇਹ ਕੌਣ ਹੈ ਜੋ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗ?