ਯਿਰਮਿਯਾਹ 46

“ਇਹ ਕੌਣ ਹੈ ਜੋ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗ?

Jeremiah 46:7 (UKJV) Who is this that comes up as a flood, whose waters are moved as the rivers?

5ਮੈਂ ਇਹ ਕੀ ਵੇਖਿਆ? ਉਹ ਡਰ ਗਏ ਹਨ, ਉਹ ਪਿੱਛੇ ਹਟ ਰਹੇ ਹਨ, ਉਹਨਾਂ ਦੇ ਸੂਰਮੇ ਹਾਰ ਗਏ ਹਨ। ਉਹ ਕਾਹਲੀ ਨਾਲ ਭੱਜਦੇ ਹਨ ਉਹ ਪਿੱਛੇ ਵੇਖਦੇ, ਅਤੇ ਹਰ ਪਾਸੇ ਦਹਿਸ਼ਤ ਹੈ,” ਯਾਹਵੇਹ ਦਾ ਵਾਕ ਹੈ।

6“ਕਾਹਲਾ ਭੱਜ ਨਹੀਂ ਸਕਦਾ ਹੈ ਅਤੇ ਨਾ ਹੀ ਤਕੜਾ ਭੱਜ ਸਕਦਾ ਹੈ। ਉੱਤਰ ਵਿੱਚ ਫ਼ਰਾਤ ਦਰਿਆ ਦੇ ਕੋਲ ਉਹ ਠੋਕਰ ਖਾ ਕੇ ਡਿੱਗ ਗਏ।

7“ਇਹ ਕੌਣ ਹੈ ਜੋ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗ?

8ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗੂੰ। ਉਹ ਆਖਦੀ ਹੈ, ‘ਮੈਂ ਉੱਠ ਕੇ ਧਰਤੀ ਨੂੰ ਢੱਕ ਲਵਾਂਗੀ। ਮੈਂ ਸ਼ਹਿਰਾਂ ਅਤੇ ਉਹਨਾਂ ਦੇ ਲੋਕਾਂ ਨੂੰ ਤਬਾਹ ਕਰ ਦਿਆਂਗੀ।’

9ਹੇ ਘੋੜਿਓ ਅੱਗੇ ਵਧੋ! ਹੇ ਰੱਥਾਂ ਦੇ ਸਵਾਰੋ, ਗੁੱਸੇ ਨਾਲ ਚਲਾਓ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਪੂਟ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.