ਯਿਰਮਿਯਾਹ 46

ਹੇ ਘੋੜਿਓ ਅੱਗੇ ਵਧੋ! ਹੇ ਰੱਥਾਂ ਦੇ ਸਵਾਰੋ, ਗੁੱਸੇ ਨਾਲ ਚਲਾਓ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਪੂਟ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ।

Jeremiah 46:9 (UKJV) Come up, all of you horses; and rage, all of you chariots; and let the mighty men come forth; the Ethiopians and the Libyans, that handle the shield; and the Lydians, that handle and bend the bow.

7“ਇਹ ਕੌਣ ਹੈ ਜੋ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗ?

8ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗੂੰ। ਉਹ ਆਖਦੀ ਹੈ, ‘ਮੈਂ ਉੱਠ ਕੇ ਧਰਤੀ ਨੂੰ ਢੱਕ ਲਵਾਂਗੀ। ਮੈਂ ਸ਼ਹਿਰਾਂ ਅਤੇ ਉਹਨਾਂ ਦੇ ਲੋਕਾਂ ਨੂੰ ਤਬਾਹ ਕਰ ਦਿਆਂਗੀ।’

9ਹੇ ਘੋੜਿਓ ਅੱਗੇ ਵਧੋ! ਹੇ ਰੱਥਾਂ ਦੇ ਸਵਾਰੋ, ਗੁੱਸੇ ਨਾਲ ਚਲਾਓ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਪੂਟ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ।

10ਉਹ ਦਿਨ ਸਰਬਸ਼ਕਤੀਮਾਨ ਯਾਹਵੇਹ ਦਾ ਹੈ ਇੱਕ ਬਦਲਾ ਲੈਣ ਦਾ ਦਿਨ, ਕਿ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇ। ਤਲਵਾਰ ਉਦੋਂ ਤੱਕ ਸੰਤੁਸ਼ਟ ਨਹੀਂ ਹੁੰਦੀ ਜਦੋਂ ਤੱਕ ਉਹ ਖਾ ਕੇ ਰੱਜ ਨਹੀਂ ਜਾਂਦੀ, ਜਦੋਂ ਤੱਕ ਉਹ ਲਹੂ ਨਾਲ ਆਪਣੀ ਪਿਆਸ ਨਹੀਂ ਬੁਝਾਉਂਦੀ। ਕਿਉਂਕਿ ਯਾਹਵੇਹ, ਸਰਬਸ਼ਕਤੀਮਾਨ, ਫ਼ਰਾਤ ਦਰਿਆ ਦੇ ਕੰਢੇ ਉੱਤਰ ਦੀ ਧਰਤੀ ਉੱਤੇ ਬਲੀਦਾਨ ਚੜ੍ਹਾਵੇਗਾ।

11“ਗਿਲਆਦ ਨੂੰ ਜਾਹ ਅਤੇ ਬਲਸਾਨ ਲੈ, ਮਿਸਰ ਦੀ ਕੁਆਰੀ ਧੀਏ। ਪਰ ਤੂੰ ਬਹੁਤ ਸਾਰੀਆਂ ਦਵਾਈਆਂ ਵਿਅਰਥ ਵਰਤਦੀ ਹੈ। ਤੇਰੇ ਲਈ ਕੋਈ ਇਲਾਜ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.