ਯਿਰਮਿਯਾਹ 46

ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗੂੰ। ਉਹ ਆਖਦੀ ਹੈ, ‘ਮੈਂ ਉੱਠ ਕੇ ਧਰਤੀ ਨੂੰ ਢੱਕ ਲਵਾਂਗੀ। ਮੈਂ ਸ਼ਹਿਰਾਂ ਅਤੇ ਉਹਨਾਂ ਦੇ ਲੋਕਾਂ ਨੂੰ ਤਬਾਹ ਕਰ ਦਿਆਂਗੀ।’

Jeremiah 46:8 (UKJV) Egypt rises up like a flood, and his waters are moved like the rivers; and he says, I will go up, and will cover the earth; I will destroy the city and the inhabitants thereof.

6“ਕਾਹਲਾ ਭੱਜ ਨਹੀਂ ਸਕਦਾ ਹੈ ਅਤੇ ਨਾ ਹੀ ਤਕੜਾ ਭੱਜ ਸਕਦਾ ਹੈ। ਉੱਤਰ ਵਿੱਚ ਫ਼ਰਾਤ ਦਰਿਆ ਦੇ ਕੋਲ ਉਹ ਠੋਕਰ ਖਾ ਕੇ ਡਿੱਗ ਗਏ।

7“ਇਹ ਕੌਣ ਹੈ ਜੋ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗ?

8ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗੂੰ। ਉਹ ਆਖਦੀ ਹੈ, ‘ਮੈਂ ਉੱਠ ਕੇ ਧਰਤੀ ਨੂੰ ਢੱਕ ਲਵਾਂਗੀ। ਮੈਂ ਸ਼ਹਿਰਾਂ ਅਤੇ ਉਹਨਾਂ ਦੇ ਲੋਕਾਂ ਨੂੰ ਤਬਾਹ ਕਰ ਦਿਆਂਗੀ।’

9ਹੇ ਘੋੜਿਓ ਅੱਗੇ ਵਧੋ! ਹੇ ਰੱਥਾਂ ਦੇ ਸਵਾਰੋ, ਗੁੱਸੇ ਨਾਲ ਚਲਾਓ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਪੂਟ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ।

10ਉਹ ਦਿਨ ਸਰਬਸ਼ਕਤੀਮਾਨ ਯਾਹਵੇਹ ਦਾ ਹੈ ਇੱਕ ਬਦਲਾ ਲੈਣ ਦਾ ਦਿਨ, ਕਿ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇ। ਤਲਵਾਰ ਉਦੋਂ ਤੱਕ ਸੰਤੁਸ਼ਟ ਨਹੀਂ ਹੁੰਦੀ ਜਦੋਂ ਤੱਕ ਉਹ ਖਾ ਕੇ ਰੱਜ ਨਹੀਂ ਜਾਂਦੀ, ਜਦੋਂ ਤੱਕ ਉਹ ਲਹੂ ਨਾਲ ਆਪਣੀ ਪਿਆਸ ਨਹੀਂ ਬੁਝਾਉਂਦੀ। ਕਿਉਂਕਿ ਯਾਹਵੇਹ, ਸਰਬਸ਼ਕਤੀਮਾਨ, ਫ਼ਰਾਤ ਦਰਿਆ ਦੇ ਕੰਢੇ ਉੱਤਰ ਦੀ ਧਰਤੀ ਉੱਤੇ ਬਲੀਦਾਨ ਚੜ੍ਹਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.