ਯਿਰਮਿਯਾਹ 47

ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ, ਅਤੇ ਸੂਰ ਅਤੇ ਸੀਦੋਨ ਵਿੱਚ ਹਰ ਬਚੇ ਹੋਏ ਸਹਾਇਕ ਨੂੰ ਤਬਾਹ ਕਰਨ ਦਾ ਦਿਨ ਆ ਗਿਆ ਹੈ। ਯਾਹਵੇਹ ਫ਼ਲਿਸਤੀਆਂ ਨੂੰ ਤਬਾਹ ਕਰਨ ਵਾਲਾ ਹੈ, ਅਤੇ ਕਫ਼ਤੋਰ ਦੇ ਤੱਟੀ ਖੇਤਰਾਂ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਹਨ।

Jeremiah 47:4 (UKJV) Because of the day that comes to spoil all the Philistines, and to cut off from Tyrus and Zidon every helper that remains: for the LORD will spoil the Philistines, the remnant of the country of Caphtor.

2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਦੇਖੋ ਉੱਤਰ ਵਿੱਚ ਪਾਣੀ ਕਿਵੇਂ ਵੱਧ ਰਿਹਾ ਹੈ; ਉਹ ਇੱਕ ਵਹਿਣ ਵਾਲਾ ਪਾਣੀ ਬਣ ਜਾਵੇਗਾ। ਉਹ ਧਰਤੀ ਅਤੇ ਉਸ ਵਿੱਚ ਦੀ ਹਰ ਚੀਜ਼ ਨੂੰ, ਕਸਬਿਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਰ ਦੇਣਗੇ। ਲੋਕ ਪੁਕਾਰਨਗੇ; ਸਾਰੇ ਲੋਕ ਜਿਹੜੇ ਧਰਤੀ ਵਿੱਚ ਵੱਸਦੇ ਹਨ।

3ਘੋੜਿਆਂ ਦੇ ਖੁਰਾਂ ਦੀ ਆਵਾਜ਼ ਦੇ ਕਾਰਨ, ਉਸ ਦੇ ਰਥਾਂ ਦੀ ਆਵਾਜ਼ ਦੇ ਕਾਰਨ, ਉਹਨਾਂ ਦੇ ਪਹੀਆਂ ਦੀ ਗੜਗੜਾਹਟ ਦੇ ਕਾਰਨ, ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਨਹੀਂ ਮੁੜਨਗੇ; ਕਿਉਂਕਿ ਉਨ੍ਹਾਂ ਦੇ ਹੱਥ ਢਿੱਲੇ ਹੋ ਗਏ ਹਨ।

4ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ, ਅਤੇ ਸੂਰ ਅਤੇ ਸੀਦੋਨ ਵਿੱਚ ਹਰ ਬਚੇ ਹੋਏ ਸਹਾਇਕ ਨੂੰ ਤਬਾਹ ਕਰਨ ਦਾ ਦਿਨ ਆ ਗਿਆ ਹੈ। ਯਾਹਵੇਹ ਫ਼ਲਿਸਤੀਆਂ ਨੂੰ ਤਬਾਹ ਕਰਨ ਵਾਲਾ ਹੈ, ਅਤੇ ਕਫ਼ਤੋਰ ਦੇ ਤੱਟੀ ਖੇਤਰਾਂ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਹਨ।

5ਗਾਜ਼ਾ ਸੋਗ ਵਿੱਚ ਆਪਣਾ ਸਿਰ ਮੁਨਾਵੇਗਾ; ਅਸ਼ਕਲੋਨ ਨੂੰ ਚੁੱਪ ਕਰ ਦਿੱਤਾ ਜਾਵੇਗਾ। ਤੁਸੀਂ ਮੈਦਾਨ ਵਿੱਚ ਬਚੇ ਹੋਏ ਹੋ, ਤੁਸੀਂ ਕਦ ਤੱਕ ਆਪਣੇ ਆਪ ਨੂੰ ਵੱਢੋਗੇ?

6“ ‘ਹਾਏ, ਯਾਹਵੇਹ ਦੀ ਤਲਵਾਰ, ਕਦੋਂ ਤੂੰ ਆਰਾਮ ਕਰੇਗੀ? ਆਪਣੇ ਮਿਆਨ ਵਿੱਚ ਵਾਪਸ ਆ; ਰੁਕ ਅਤੇ ਸ਼ਾਂਤ ਰਹਿ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.