ਯਿਰਮਿਯਾਹ 47

ਘੋੜਿਆਂ ਦੇ ਖੁਰਾਂ ਦੀ ਆਵਾਜ਼ ਦੇ ਕਾਰਨ, ਉਸ ਦੇ ਰਥਾਂ ਦੀ ਆਵਾਜ਼ ਦੇ ਕਾਰਨ, ਉਹਨਾਂ ਦੇ ਪਹੀਆਂ ਦੀ ਗੜਗੜਾਹਟ ਦੇ ਕਾਰਨ, ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਨਹੀਂ ਮੁੜਨਗੇ; ਕਿਉਂਕਿ ਉਨ੍ਹਾਂ ਦੇ ਹੱਥ ਢਿੱਲੇ ਹੋ ਗਏ ਹਨ।

Jeremiah 47:3 (UKJV) At the noise of the stamping of the hoofs of his strong horses, at the rushing of his chariots, and at the rumbling of his wheels, the fathers shall not look back to their children for feebleness of hands;

1ਇਹ ਯਾਹਵੇਹ ਦਾ ਬਚਨ ਹੈ ਜੋ ਫ਼ਿਰਾਊਨ ਦੁਆਰਾ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਫ਼ਲਿਸਤੀਆਂ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:

2ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਦੇਖੋ ਉੱਤਰ ਵਿੱਚ ਪਾਣੀ ਕਿਵੇਂ ਵੱਧ ਰਿਹਾ ਹੈ; ਉਹ ਇੱਕ ਵਹਿਣ ਵਾਲਾ ਪਾਣੀ ਬਣ ਜਾਵੇਗਾ। ਉਹ ਧਰਤੀ ਅਤੇ ਉਸ ਵਿੱਚ ਦੀ ਹਰ ਚੀਜ਼ ਨੂੰ, ਕਸਬਿਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਰ ਦੇਣਗੇ। ਲੋਕ ਪੁਕਾਰਨਗੇ; ਸਾਰੇ ਲੋਕ ਜਿਹੜੇ ਧਰਤੀ ਵਿੱਚ ਵੱਸਦੇ ਹਨ।

3ਘੋੜਿਆਂ ਦੇ ਖੁਰਾਂ ਦੀ ਆਵਾਜ਼ ਦੇ ਕਾਰਨ, ਉਸ ਦੇ ਰਥਾਂ ਦੀ ਆਵਾਜ਼ ਦੇ ਕਾਰਨ, ਉਹਨਾਂ ਦੇ ਪਹੀਆਂ ਦੀ ਗੜਗੜਾਹਟ ਦੇ ਕਾਰਨ, ਮਾਤਾ-ਪਿਤਾ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਨਹੀਂ ਮੁੜਨਗੇ; ਕਿਉਂਕਿ ਉਨ੍ਹਾਂ ਦੇ ਹੱਥ ਢਿੱਲੇ ਹੋ ਗਏ ਹਨ।

4ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ, ਅਤੇ ਸੂਰ ਅਤੇ ਸੀਦੋਨ ਵਿੱਚ ਹਰ ਬਚੇ ਹੋਏ ਸਹਾਇਕ ਨੂੰ ਤਬਾਹ ਕਰਨ ਦਾ ਦਿਨ ਆ ਗਿਆ ਹੈ। ਯਾਹਵੇਹ ਫ਼ਲਿਸਤੀਆਂ ਨੂੰ ਤਬਾਹ ਕਰਨ ਵਾਲਾ ਹੈ, ਅਤੇ ਕਫ਼ਤੋਰ ਦੇ ਤੱਟੀ ਖੇਤਰਾਂ ਦੇ ਬਾਕੀ ਬਚੇ ਲੋਕਾਂ ਨੂੰ ਤਬਾਹ ਕਰਨ ਲਈ ਤਿਆਰ ਹਨ।

5ਗਾਜ਼ਾ ਸੋਗ ਵਿੱਚ ਆਪਣਾ ਸਿਰ ਮੁਨਾਵੇਗਾ; ਅਸ਼ਕਲੋਨ ਨੂੰ ਚੁੱਪ ਕਰ ਦਿੱਤਾ ਜਾਵੇਗਾ। ਤੁਸੀਂ ਮੈਦਾਨ ਵਿੱਚ ਬਚੇ ਹੋਏ ਹੋ, ਤੁਸੀਂ ਕਦ ਤੱਕ ਆਪਣੇ ਆਪ ਨੂੰ ਵੱਢੋਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.