ਯਿਰਮਿਯਾਹ 48

ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ? ਕੀ ਉਹ ਚੋਰਾਂ ਵਿੱਚ ਫੜੀ ਗਈ ਸੀ, ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋ ਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?

Jeremiah 48:27 (UKJV) For was not Israel a derision unto you? was he found among thieves? for since you spoke of him, you skipped for joy.

25ਮੋਆਬ ਦਾ ਸਿੰਗ ਕੱਟਿਆ ਗਿਆ ਹੈ; ਉਸਦੀ ਬਾਂਹ ਟੁੱਟ ਗਈ ਹੈ,” ਯਾਹਵੇਹ ਦਾ ਵਾਕ ਹੈ।

26“ਉਸ ਨੂੰ ਸ਼ਰਾਬੀ ਬਣਾ, ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ। ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ। ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।

27ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ? ਕੀ ਉਹ ਚੋਰਾਂ ਵਿੱਚ ਫੜੀ ਗਈ ਸੀ, ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋ ਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?

28ਹੇ ਮੋਆਬ ਵਿੱਚ ਰਹਿਣ ਵਾਲਿਓ, ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ। ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇ ਆਪਣਾ ਆਲ੍ਹਣਾ ਬਣਾਉਂਦਾ ਹੈ।

29“ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸਦਾ ਹੰਕਾਰ ਕਿੰਨਾ ਵੱਡਾ ਹੈ! ਉਸਦੀ ਬੇਵਕੂਫ਼ੀ, ਉਸਦਾ ਹੰਕਾਰ, ਉਸ ਦੀ ਘਮੰਡ ਅਤੇ ਉਸਦੇ ਦਿਲ ਦੇ ਆਕੜ ਬਾਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.