ਯਿਰਮਿਯਾਹ 48

“ਉਸ ਨੂੰ ਸ਼ਰਾਬੀ ਬਣਾ, ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ। ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ। ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।

Jeremiah 48:26 (UKJV) Make all of you him drunken: for he magnified himself against the LORD: Moab also shall wallow in his vomit, and he also shall be in derision.

24ਕੇਰੀਯੋਥ ਉੱਤੇ ਅਤੇ ਬੋਸਰਾਹ, ਮੋਆਬ ਦੇ ਸਾਰੇ ਦੂਰ ਅਤੇ ਨੇੜੇ ਦੇ ਕਸਬਿਆਂ ਉੱਤੇ।

25ਮੋਆਬ ਦਾ ਸਿੰਗ ਕੱਟਿਆ ਗਿਆ ਹੈ; ਉਸਦੀ ਬਾਂਹ ਟੁੱਟ ਗਈ ਹੈ,” ਯਾਹਵੇਹ ਦਾ ਵਾਕ ਹੈ।

26“ਉਸ ਨੂੰ ਸ਼ਰਾਬੀ ਬਣਾ, ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ। ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ। ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।

27ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ? ਕੀ ਉਹ ਚੋਰਾਂ ਵਿੱਚ ਫੜੀ ਗਈ ਸੀ, ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋ ਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?

28ਹੇ ਮੋਆਬ ਵਿੱਚ ਰਹਿਣ ਵਾਲਿਓ, ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ। ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇ ਆਪਣਾ ਆਲ੍ਹਣਾ ਬਣਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.