ਯਿਰਮਿਯਾਹ 48

ਹੇ ਮੋਆਬ ਵਿੱਚ ਰਹਿਣ ਵਾਲਿਓ, ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ। ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇ ਆਪਣਾ ਆਲ੍ਹਣਾ ਬਣਾਉਂਦਾ ਹੈ।

Jeremiah 48:28 (UKJV) O all of you that dwell in Moab, leave the cities, and dwell in the rock, and be like the dove that makes her nest in the sides of the hole's mouth.

26“ਉਸ ਨੂੰ ਸ਼ਰਾਬੀ ਬਣਾ, ਕਿਉਂਕਿ ਉਸਨੇ ਯਾਹਵੇਹ ਦੀ ਨਿੰਦਿਆ ਕੀਤੀ ਹੈ। ਮੋਆਬ ਆਪਣੀ ਉਲਟੀ ਵਿੱਚ ਡੁੱਬ ਜਾਵੇ। ਉਸਨੂੰ ਮਖੌਲ ਦਾ ਵਿਸ਼ਾ ਬਣਨ ਦਿਓ।

27ਕੀ ਇਸਰਾਏਲ ਤੁਹਾਡੇ ਮਖੌਲ ਦਾ ਵਿਸ਼ਾ ਨਹੀਂ ਸੀ? ਕੀ ਉਹ ਚੋਰਾਂ ਵਿੱਚ ਫੜੀ ਗਈ ਸੀ, ਕਿ ਜਦੋਂ ਵੀ ਤੁਸੀਂ ਉਸ ਬਾਰੇ ਗੱਲ ਕਰਦੇ ਹੋ ਤਾਂ ਤੁਸੀਂ ਘਿਣ ਵਿੱਚ ਆਪਣਾ ਸਿਰ ਹਿਲਾ ਦਿੰਦੇ ਹੋ?

28ਹੇ ਮੋਆਬ ਵਿੱਚ ਰਹਿਣ ਵਾਲਿਓ, ਆਪਣੇ ਸ਼ਹਿਰਾਂ ਨੂੰ ਛੱਡ ਕੇ ਚੱਟਾਨਾਂ ਵਿੱਚ ਵੱਸੋ। ਉਸ ਘੁੱਗੀ ਵਾਂਗ ਬਣੋ ਜੋ ਗੁਫ਼ਾ ਦੇ ਮੂੰਹ ਉੱਤੇ ਆਪਣਾ ਆਲ੍ਹਣਾ ਬਣਾਉਂਦਾ ਹੈ।

29“ਅਸੀਂ ਮੋਆਬ ਦੇ ਹੰਕਾਰ ਬਾਰੇ ਸੁਣਿਆ ਹੈ, ਉਸਦਾ ਹੰਕਾਰ ਕਿੰਨਾ ਵੱਡਾ ਹੈ! ਉਸਦੀ ਬੇਵਕੂਫ਼ੀ, ਉਸਦਾ ਹੰਕਾਰ, ਉਸ ਦੀ ਘਮੰਡ ਅਤੇ ਉਸਦੇ ਦਿਲ ਦੇ ਆਕੜ ਬਾਰੇ।

30ਮੈਂ ਉਸਦੀ ਬੇਇੱਜ਼ਤੀ ਨੂੰ ਜਾਣਦਾ ਹਾਂ ਪਰ ਇਹ ਵਿਅਰਥ ਹੈ,” ਯਾਹਵੇਹ ਦਾ ਵਾਕ ਹੈ, “ਅਤੇ ਉਸਦੀ ਸ਼ੇਖੀ ਕੁਝ ਵੀ ਪੂਰਾ ਨਹੀਂ ਕਰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.