ਯਿਰਮਿਯਾਹ 48

ਕੇਰੀਯੋਥ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਗੜ੍ਹਾਂ ਉੱਤੇ ਅਧਕਾਰ ਕਰ ਲਿਆ ਜਾਵੇਗਾ। ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲ ਜਣੇਪੇ ਵਾਲੀ ਔਰਤ ਦੇ ਦਿਲ ਵਰਗੇ ਹੋਣਗੇ।

Jeremiah 48:41 (UKJV) Kerioth is taken, and the strong holds are surprised, and the mighty men's hearts in Moab at that day shall be as the heart of a woman in her pangs.

39“ਉਹ ਕਿੰਨੀ ਟੁੱਟ ਗਈ ਹੈ! ਉਹ ਕਿਵੇਂ ਵਿਰਲਾਪ ਕਰਦੇ ਹਨ! ਕਿੰਝ ਮੋਆਬ ਨੇ ਸ਼ਰਮ ਨਾਲ ਉਸ ਨੂੰ ਮੋੜ ਲਿਆ! ਮੋਆਬ ਮਜ਼ਾਕ ਦਾ ਪਾਤਰ ਬਣ ਗਿਆ ਹੈ, ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਲਈ ਦਹਿਸ਼ਤ ਦਾ ਵਿਸ਼ਾ ਬਣ ਗਿਆ ਹੈ।”

40ਇਹ ਉਹ ਹੈ ਜੋ ਯਾਹਵੇਹ ਆਖਦਾ ਹੈ: “ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ।

41ਕੇਰੀਯੋਥ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਗੜ੍ਹਾਂ ਉੱਤੇ ਅਧਕਾਰ ਕਰ ਲਿਆ ਜਾਵੇਗਾ। ਉਸ ਦਿਨ ਮੋਆਬ ਦੇ ਯੋਧਿਆਂ ਦੇ ਦਿਲ ਜਣੇਪੇ ਵਾਲੀ ਔਰਤ ਦੇ ਦਿਲ ਵਰਗੇ ਹੋਣਗੇ।

42ਮੋਆਬ ਨੂੰ ਇੱਕ ਕੌਮ ਵਜੋਂ ਤਬਾਹ ਕਰ ਦਿੱਤਾ ਜਾਵੇਗਾ ਕਿਉਂਕਿ ਉਸਨੇ ਯਾਹਵੇਹ ਦੀ ਉਲੰਘਣਾ ਕੀਤੀ ਸੀ।

43ਹੇ ਮੋਆਬ ਦੇ ਲੋਕੋ, ਡਰ, ਟੋਆ ਅਤੇ ਫੰਦਾ ਤੁਹਾਡਾ ਇੰਤਜ਼ਾਰ ਕਰ ਰਹੇ ਹਨ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.