ਯਿਰਮਿਯਾਹ 49

ਦੰਮਿਸ਼ਕ ਬਾਰੇ: “ਹਮਾਥ ਅਤੇ ਅਰਪਾਦ ਘਬਰਾ ਗਏ ਹਨ, ਕਿਉਂਕਿ ਉਹਨਾਂ ਨੇ ਬੁਰੀ ਖ਼ਬਰ ਸੁਣੀ ਹੈ। ਉਹ ਨਿਰਾਸ਼ ਹਨ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।

Jeremiah 49:23 (UKJV) Concerning Damascus. Hamath is confounded, and Arpad: for they have heard evil tidings: they are fainthearted; there is sorrow on the sea; it cannot be quiet.

21ਉਹਨਾਂ ਦੇ ਡਿੱਗਣ ਦੀ ਆਵਾਜ਼ ਨਾਲ ਧਰਤੀ ਕੰਬ ਜਾਵੇਗੀ; ਉਹਨਾਂ ਦੀ ਦੁਹਾਈ ਲਾਲ ਸਾਗਰ ਤੱਕ ਗੂੰਜੇਗੀ।

22ਦੇਖੋ! ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬੋਸਰਾਹ ਦੇ ਉੱਤੇ ਖਿਲਾਰੇਗਾ ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿੰਨ੍ਹਾਂ ਨੂੰ ਪੀੜਾਂ ਲੱਗੀਆਂ ਹਨ।

23ਦੰਮਿਸ਼ਕ ਬਾਰੇ: “ਹਮਾਥ ਅਤੇ ਅਰਪਾਦ ਘਬਰਾ ਗਏ ਹਨ, ਕਿਉਂਕਿ ਉਹਨਾਂ ਨੇ ਬੁਰੀ ਖ਼ਬਰ ਸੁਣੀ ਹੈ। ਉਹ ਨਿਰਾਸ਼ ਹਨ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।

24ਦੰਮਿਸ਼ਕ ਕਮਜ਼ੋਰ ਹੋ ਗਿਆ ਹੈ, ਉਹ ਭੱਜਣ ਲਈ ਮੁੜੀ ਹੈ ਅਤੇ ਘਬਰਾਹਟ ਨੇ ਉਸਨੂੰ ਜਕੜ ਲਿਆ ਹੈ; ਕਸ਼ਟ ਅਤੇ ਪੀੜ ਨੇ ਉਸ ਨੂੰ ਜਕੜ ਲਿਆ ਹੈ, ਜਣੇਪੇ ਵਾਲੀ ਔਰਤ ਵਰਗਾ ਦਰਦ।

25ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ, ਕਿਉਂ ਨਾ ਛੱਡਿਆ ਗਿਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.