ਯਿਰਮਿਯਾਹ 49

ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ, ਕਿਉਂ ਨਾ ਛੱਡਿਆ ਗਿਆ?

Jeremiah 49:25 (UKJV) How is the city of praise not left, the city of my joy!

23ਦੰਮਿਸ਼ਕ ਬਾਰੇ: “ਹਮਾਥ ਅਤੇ ਅਰਪਾਦ ਘਬਰਾ ਗਏ ਹਨ, ਕਿਉਂਕਿ ਉਹਨਾਂ ਨੇ ਬੁਰੀ ਖ਼ਬਰ ਸੁਣੀ ਹੈ। ਉਹ ਨਿਰਾਸ਼ ਹਨ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ।

24ਦੰਮਿਸ਼ਕ ਕਮਜ਼ੋਰ ਹੋ ਗਿਆ ਹੈ, ਉਹ ਭੱਜਣ ਲਈ ਮੁੜੀ ਹੈ ਅਤੇ ਘਬਰਾਹਟ ਨੇ ਉਸਨੂੰ ਜਕੜ ਲਿਆ ਹੈ; ਕਸ਼ਟ ਅਤੇ ਪੀੜ ਨੇ ਉਸ ਨੂੰ ਜਕੜ ਲਿਆ ਹੈ, ਜਣੇਪੇ ਵਾਲੀ ਔਰਤ ਵਰਗਾ ਦਰਦ।

25ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ, ਕਿਉਂ ਨਾ ਛੱਡਿਆ ਗਿਆ?

26ਯਕੀਨਨ, ਉਹ ਦੇ ਜੁਆਨ ਗਲੀਆਂ ਵਿੱਚ ਡਿੱਗ ਪੈਣਗੇ। ਉਸ ਦਿਨ ਉਸ ਦੇ ਸਾਰੇ ਸਿਪਾਹੀ ਚੁੱਪ ਕਰ ਦਿੱਤੇ ਜਾਣਗੇ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

27“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ; ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.