ਯਿਰਮਿਯਾਹ 49

“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ; ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”

Jeremiah 49:27 (UKJV) And I will kindle a fire in the wall of Damascus, and it shall consume the palaces of Benhadad.

25ਉਹ ਨਗਰੀ ਜਿਸ ਵਿੱਚ ਮੈਂ ਪ੍ਰਸੰਨ ਹਾਂ, ਕਿਉਂ ਨਾ ਛੱਡਿਆ ਗਿਆ?

26ਯਕੀਨਨ, ਉਹ ਦੇ ਜੁਆਨ ਗਲੀਆਂ ਵਿੱਚ ਡਿੱਗ ਪੈਣਗੇ। ਉਸ ਦਿਨ ਉਸ ਦੇ ਸਾਰੇ ਸਿਪਾਹੀ ਚੁੱਪ ਕਰ ਦਿੱਤੇ ਜਾਣਗੇ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

27“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ; ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”

28ਕੇਦਾਰ ਅਤੇ ਹਾਸੋਰ ਦੇ ਰਾਜਾਂ ਬਾਰੇ, ਜਿਨ੍ਹਾਂ ਉੱਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਹਮਲਾ ਕੀਤਾ ਸੀ: ਯਾਹਵੇਹ ਇਹ ਆਖਦਾ ਹੈ: “ਉੱਠ ਅਤੇ ਕੇਦਾਰ ਤੇ ਹਮਲਾ ਕਰ ਅਤੇ ਪੂਰਬ ਦੇ ਲੋਕਾਂ ਨੂੰ ਤਬਾਹ ਕਰ।

29ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ। ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ। ਲੋਕ ਉਹਨਾਂ ਨੂੰ ਚੀਕਣਗੇ, ‘ਹਰ ਪਾਸੇ ਦਹਿਸ਼ਤ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.