ਯਿਰਮਿਯਾਹ 49

ਕੇਦਾਰ ਅਤੇ ਹਾਸੋਰ ਦੇ ਰਾਜਾਂ ਬਾਰੇ, ਜਿਨ੍ਹਾਂ ਉੱਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਹਮਲਾ ਕੀਤਾ ਸੀ: ਯਾਹਵੇਹ ਇਹ ਆਖਦਾ ਹੈ: “ਉੱਠ ਅਤੇ ਕੇਦਾਰ ਤੇ ਹਮਲਾ ਕਰ ਅਤੇ ਪੂਰਬ ਦੇ ਲੋਕਾਂ ਨੂੰ ਤਬਾਹ ਕਰ।

Jeremiah 49:28 (UKJV) Concerning Kedar, and concerning the kingdoms of Hazor, which Nebuchadrezzar king of Babylon shall strike, thus says the LORD; Arise all of you, go up to Kedar, and spoil the men of the east.

26ਯਕੀਨਨ, ਉਹ ਦੇ ਜੁਆਨ ਗਲੀਆਂ ਵਿੱਚ ਡਿੱਗ ਪੈਣਗੇ। ਉਸ ਦਿਨ ਉਸ ਦੇ ਸਾਰੇ ਸਿਪਾਹੀ ਚੁੱਪ ਕਰ ਦਿੱਤੇ ਜਾਣਗੇ,” ਸਰਵਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

27“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ; ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”

28ਕੇਦਾਰ ਅਤੇ ਹਾਸੋਰ ਦੇ ਰਾਜਾਂ ਬਾਰੇ, ਜਿਨ੍ਹਾਂ ਉੱਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਹਮਲਾ ਕੀਤਾ ਸੀ: ਯਾਹਵੇਹ ਇਹ ਆਖਦਾ ਹੈ: “ਉੱਠ ਅਤੇ ਕੇਦਾਰ ਤੇ ਹਮਲਾ ਕਰ ਅਤੇ ਪੂਰਬ ਦੇ ਲੋਕਾਂ ਨੂੰ ਤਬਾਹ ਕਰ।

29ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ। ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ। ਲੋਕ ਉਹਨਾਂ ਨੂੰ ਚੀਕਣਗੇ, ‘ਹਰ ਪਾਸੇ ਦਹਿਸ਼ਤ!’

30“ਛੇਤੀ ਭੱਜੋ! ਤੁਸੀਂ ਜੋ ਹਾਸੋਰ ਵਿੱਚ ਰਹਿੰਦੇ ਹੋ, ਡੂੰਘੀਆਂ ਗੁਫ਼ਾਂਵਾਂ ਵਿੱਚ ਰਹੋ,” ਯਾਹਵੇਹ ਦਾ ਵਾਕ ਹੈ। “ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਾਜ਼ਿਸ਼ ਰਚੀ ਹੈ; ਉਸ ਨੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.