ਯਿਰਮਿਯਾਹ 49

ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ। ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ। ਲੋਕ ਉਹਨਾਂ ਨੂੰ ਚੀਕਣਗੇ, ‘ਹਰ ਪਾਸੇ ਦਹਿਸ਼ਤ!’

Jeremiah 49:29 (UKJV) Their tents and their flocks shall they take away: they shall take to themselves their curtains, and all their vessels, and their camels; and they shall cry unto them, Fear is on every side.

27“ਮੈਂ ਦੰਮਿਸ਼ਕ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ; ਇਹ ਬਨ-ਹਦਦ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ।”

28ਕੇਦਾਰ ਅਤੇ ਹਾਸੋਰ ਦੇ ਰਾਜਾਂ ਬਾਰੇ, ਜਿਨ੍ਹਾਂ ਉੱਤੇ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਹਮਲਾ ਕੀਤਾ ਸੀ: ਯਾਹਵੇਹ ਇਹ ਆਖਦਾ ਹੈ: “ਉੱਠ ਅਤੇ ਕੇਦਾਰ ਤੇ ਹਮਲਾ ਕਰ ਅਤੇ ਪੂਰਬ ਦੇ ਲੋਕਾਂ ਨੂੰ ਤਬਾਹ ਕਰ।

29ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ। ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ। ਲੋਕ ਉਹਨਾਂ ਨੂੰ ਚੀਕਣਗੇ, ‘ਹਰ ਪਾਸੇ ਦਹਿਸ਼ਤ!’

30“ਛੇਤੀ ਭੱਜੋ! ਤੁਸੀਂ ਜੋ ਹਾਸੋਰ ਵਿੱਚ ਰਹਿੰਦੇ ਹੋ, ਡੂੰਘੀਆਂ ਗੁਫ਼ਾਂਵਾਂ ਵਿੱਚ ਰਹੋ,” ਯਾਹਵੇਹ ਦਾ ਵਾਕ ਹੈ। “ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਾਜ਼ਿਸ਼ ਰਚੀ ਹੈ; ਉਸ ਨੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾਈ ਹੈ।

31“ਉੱਠੋ ਇੱਕ ਨਿਸ਼ਚਿਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ,” ਯਾਹਵੇਹ ਦਾ ਵਾਕ ਹੈ, “ਇੱਕ ਅਜਿਹੀ ਕੌਮ ਜਿਸ ਕੋਲ ਨਾ ਤਾਂ ਦਰਵਾਜ਼ੇ ਹਨ ਅਤੇ ਨਾ ਹੀ ਅਰਲ ਹਨ; ਇਸ ਦੇ ਲੋਕ ਖ਼ਤਰੇ ਤੋਂ ਦੂਰ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.