29ਉਹਨਾਂ ਦੇ ਤੰਬੂ ਅਤੇ ਇੱਜੜ ਲੈ ਲਏ ਜਾਣਗੇ। ਉਹਨਾਂ ਦੇ ਪਨਾਹਗਾਹਾਂ ਨੂੰ ਉਹਨਾਂ ਦੇ ਸਾਰੇ ਮਾਲ ਅਤੇ ਊਠਾਂ ਸਮੇਤ ਲਿਜਾਇਆ ਜਾਵੇਗਾ। ਲੋਕ ਉਹਨਾਂ ਨੂੰ ਚੀਕਣਗੇ, ‘ਹਰ ਪਾਸੇ ਦਹਿਸ਼ਤ!’
30“ਛੇਤੀ ਭੱਜੋ! ਤੁਸੀਂ ਜੋ ਹਾਸੋਰ ਵਿੱਚ ਰਹਿੰਦੇ ਹੋ, ਡੂੰਘੀਆਂ ਗੁਫ਼ਾਂਵਾਂ ਵਿੱਚ ਰਹੋ,” ਯਾਹਵੇਹ ਦਾ ਵਾਕ ਹੈ। “ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਾਜ਼ਿਸ਼ ਰਚੀ ਹੈ; ਉਸ ਨੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾਈ ਹੈ।
31“ਉੱਠੋ ਇੱਕ ਨਿਸ਼ਚਿਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ,” ਯਾਹਵੇਹ ਦਾ ਵਾਕ ਹੈ, “ਇੱਕ ਅਜਿਹੀ ਕੌਮ ਜਿਸ ਕੋਲ ਨਾ ਤਾਂ ਦਰਵਾਜ਼ੇ ਹਨ ਅਤੇ ਨਾ ਹੀ ਅਰਲ ਹਨ; ਇਸ ਦੇ ਲੋਕ ਖ਼ਤਰੇ ਤੋਂ ਦੂਰ ਰਹਿੰਦੇ ਹਨ।
32ਉਹਨਾਂ ਦੇ ਊਠ ਲੁੱਟੇ ਜਾਣਗੇ, ਅਤੇ ਉਹਨਾਂ ਦੇ ਵੱਡੇ ਇੱਜੜ ਜੰਗ ਦਾ ਮਾਲ ਬਣ ਜਾਣਗੇ। ਮੈਂ ਉਹਨਾਂ ਨੂੰ ਹਵਾਵਾਂ ਵਿੱਚ ਖਿਲਾਰ ਦਿਆਂਗਾ ਜੋ ਦੂਰ-ਦੁਰਾਡੇ ਵਿੱਚ ਹਨ ਅਤੇ ਉਹਨਾਂ ਤੇ ਹਰ ਪਾਸਿਓਂ ਤਬਾਹੀ ਲਿਆਵਾਂਗਾ,” ਯਾਹਵੇਹ ਦਾ ਵਾਕ ਹੈ।
33“ਹਾਸੋਰ ਗਿੱਦੜਾਂ ਦਾ ਅੱਡਾ ਬਣ ਜਾਵੇਗਾ, ਸਦਾ ਲਈ ਵਿਰਾਨ ਥਾਂ। ਉੱਥੇ ਕੋਈ ਨਹੀਂ ਰਹੇਗਾ; ਕੋਈ ਵੀ ਲੋਕ ਉਸ ਵਿੱਚ ਨਹੀਂ ਰਹਿਣਗੇ।”